10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਵਿਜੀਲੈਂਸ ਵਿਭਾਗ ਵਲੋਂ ਐੱਸ.ਐੱਸ.ਪੀ. ਦਫ਼ਤਰ ਦਾ ਸੀਨੀਅਰ ਕਲਰਕ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਕਾਬੂ <br/>

Ad Position 21
No active advertisement
ਵਿਜੀਲੈਂਸ ਵਿਭਾਗ ਵਲੋਂ ਕਾਬੂ ਕੀਤਾ ਸੀਨੀਅਰ ਕਲਰਕ | ਅਜੀਤ ਤਸਵੀਰ <br/> 08-03-2026
ਬਰਨਾਲਾ, 7 ਮਾਰਚ (ਰਾਜ ਪਨੇਸਰ)-ਵਿਜੀਲੈਂਸ ਵਿਭਾਗ ਵਲੋਂ ਐੱਸ.ਐੱਸ.ਪੀ. ਬਰਨਾਲਾ ਦਫ਼ਤਰ 'ਚ ਤਾਇਨਾਤ ਇੱਕ ਕਲਰਕ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗਿ੍ਫ਼ਤਾਰ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਮੱੁਦਈ ਏ.ਐੱਸ.ਆਈ. ਮੱਖਣ ਸਾਹ ਨੇ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਹ ਪੁਲਿਸ ਮੁਲਾਜ਼ਮ ਹੈ ਅਤੇ ਪੁਲਿਸ ਵਿਚ ਆਪਣੇ ਕਾਰਜ ਕਾਲ ਨੂੰ ਵਧਾਉਣ ਲਈ ਅਪਲਾਈ ਕੀਤਾ ਹੋਇਆ ਸੀ | ਇਸ ਸਬੰਧੀ ਫਾਈਲ ਨੂੰ ਅੱਗੇ ਤੋਰਨ ਲਈ ਜਦੋਂ ਉਹ ਐੱਸ.ਐੱਸ.ਪੀ. ਦਫ਼ਤਰ ਬਰਨਾਲਾ ਦੇ ਸੀਨੀਅਰ ਕਲਰਕ ਦਵਿੰਦਰ ਸਿੰਘ ਨੂੰ ਮਿਲਿਆ ਤਾਂ ਉਸ ਨੇ ਫਾਈਲ ਅੱਗੇ ਭੇਜਣ ਬਦਲੇ 10 ਹਜ਼ਾਰ ਰੁਪਏ ਦੀ ਮੰਗ ਕੀਤੀ | ਸ਼ਿਕਾਇਤ ਦੇ ਅਧਾਰ 'ਤੇ ਵਿਜੀਲੈਂਸ ਵਿਭਾਗ ਨੇ ਆਪਣਾ ਜਾਲ ਵਿਛਾਇਆ ਹੋਇਆ ਸੀ ਤੇ ਪੁਲਿਸ ਦੇ ਸੀਨੀਅਰ ਕਲਰਕ ਦਵਿੰਦਰ ਸਿੰਘ ਨੂੰ ਮੱੁਦਈ ਮੱਖਣ ਸਾਹ ਤੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਹੈ | ਵਿਜੀਲੈਂਸ ਵਿਭਾਗ ਵਲੋਂ ਇਸ ਮਾਮਲੇ ਸਬੰਧੀ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਮਹਿਲਾ ਉੱਦਮੀ ਸਨਮਾਨ ਪ੍ਰੋਗਰਾਮ ਵਿਚ 100 ਉੱਦਮੀ ਅÏਰਤਾਂ ਦਾ ਸਨਮਾਨ <br/> ਅਗਲੀ ਖ਼ਬਰ ਆਲ ਇੰਡੀਆ ਟਰੇਡ ਯੂਨੀਅਨ ਏਟਕ ਜ਼ਿਲ੍ਹਾ ਬਰਨਾਲਾ ਦੀ ਹੋਈ ਮੀਟਿੰਗ <br/>
Ad Position 24