16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪਿੰਡ ਕਾਹਨੇਕੇ ਵਿਖੇ ਕਵੀਸ਼ਰੀ ਦਰਬਾਰ ਅੱਜ

Ad Position 21
repet_subhas-goyals [Copy P29]
ਅਜੀਤ ਡੈਸਕ 09-03-2026
ਰੂੜੇਕੇ ਕਲਾਂ, 8 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਧਰਮਸ਼ਾਲਾ ਪਿੰਡ ਕਾਹਨੇਕੇ ਵਿਖੇ ਪੁਰਾਤਨ ਕਲਾ ਨਾਲ ਸਬੰਧਿਤ ਕਵੀਸ਼ਰੀ ਦਰਬਾਰ ਕਰਵਾਇਆ ਜਾਵੇਗਾ | ਜਿਸ ਵਿਚ ਪੁਰਾਤਨ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਕਿਸੇ ਸੁਣਾਏ ਜਾਣਗੇ | ਪੁਰਾਤਨ ਰਵਾਇਤ ਅਨੁਸਾਰ ਖੁੱਲ੍ਹਾ ਅਖਾੜਾ ਲਾਈਵ ਹੋਵੇਗਾ | ਉਕਤ ਜਾਣਕਾਰੀ ਦਿੰਦੇ ਹੋਏ ਮਾਲਵੇ ਦੇ ਪ੍ਰਸਿੱਧ ਕਵੀਸ਼ਰ ਬਹਾਦਰ ਸਿੰਘ ਕਾਹਨੇਕੇ ਨੇ ਦੱਸਿਆ ਕਿ ਕਵੀਸ਼ਰੀ ਦਰਬਾਰ ਦੌਰਾਨ ਘੋੜੀਆਂ, ਵਾਰਾਂ, ਕਵੀਸ਼ਰੀਆਂ, ਕਲੀਆਂ ਰਾਹੀ ਪ੍ਰਸਿੱਧ ਕਵੀਸ਼ਰ ਨਾਜ਼ਰ ਸਿੰਘ ਪੰਧੇਰ, ਚੰਨੀ ਦੇ ਜਥੇ ਵਲੋਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਪੁਰਾਤਨ ਪੰਜਾਬੀ ਵਿਰਸੇ ਨਾਲੋਂ ਟੁੱਟ ਚੁੱਕੀ ਹੈ ਪੁਰਾਤਨ ਸਮੇਂ ਵਿਚ ਖੇਤਾਂ ਦੇ ਵਿਚ ਕਿਸਾਨਾਂ ਦੀਆਂ ਉੱਚੀਆਂ ਹੇਕਾਂ ਦੀਆਂ ਕਲੀਆਂ ਦੀਆਂ ਆਵਾਜ਼ਾਂ ਖ਼ੂਬ ਰੰਗ ਬੰਨ੍ਹਦੀਆਂ ਸਨ | ਅੱਜ ਕੱਲ੍ਹ ਦੇ ਗਾਇਕਾਂ ਵਲੋਂ ਗਲੇ ਦੇ ਜ਼ੋਰ ਤੋਂ ਇਲਾਵਾ ਸਾਜਾਂ ਨਾਲ ਗਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ | ਪੁਰਾਤਨ ਹਿੱਕ ਦੇ ਜ਼ੋਰ 'ਤੇ ਗਾਉਣ ਦੀ ਕਲਾਂ ਰਾਹੀ ਦਰਸ਼ਕਾਂ ਨੂੰ ਨਿਹਾਲ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ 14 ਮਾਰਚ ਦੀ ਰੈਲੀ ਪੰਜਾਬ ਦੀ ਸਿਆਸਤ ਵਿਚ ਇਕ ਨਵਾਂ ਮੋੜ ਸਾਬਤ ਹੋਵੇਗੀ-ਰਮਨ ਜਵੰਧਾ <br/> ਅਗਲੀ ਖ਼ਬਰ ਮਾਨ ਸਰਕਾਰ ਵਲੋਂ 'ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ' ਦਾ ਐਲਾਨ ਇੱਕ ਇਤਿਹਾਸਕ ਕਦਮ-ਮੀਤ ਹੇਅਰ <br/>
Ad Position 24