16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪਿੰਡ ਦੀਵਾਨਾ ਵਿਖੇ ਅੱਖਾਂ ਦਾ 20ਵਾਂ ਆਪ੍ਰੇਸ਼ਨ ਕੈਂਪ ਲਗਾਇਆ <br/>

Ad Position 21
repet_subhas-goyals [Copy P29]
ਪਿੰਡ ਦੀਵਾਨਾ ਵਿਖੇ ਲਗਾਏ ਅੱਖਾਂ ਦੇ ਕੈਂਪ ਉਪਰੰਤ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ | ਤਸਵੀਰ : ਸੋਨੀ ਚੀਮਾ <br/> 09-03-2026
ਟੱਲੇਵਾਲ, 8 ਮਾਰਚ (ਸੋਨੀ ਚੀਮਾ)-ਪਿੰਡ ਦੀਵਾਨਾ ਵਿਖੇ ਸੰਤ ਬਾਬਾ ਗੋਪੀ ਨਰਾਇਣ ਜੀ ਬਰਨਾਲਾ ਵਾਲਿਆਂ ਦੀ ਰਹਿਨੁਮਾਈ ਹੇਠ ਸੰਤ ਬਾਬਾ ਕਾਲਾ ਨਰਾਇਣ ਦੀ ਅਗਵਾਈ ਵਿਚ ਸਮੂਹ ਸੰਗਤ ਦੇ ਸਹਿਯੋਗ ਨਾਲ ਅੱਖਾਂ ਦਾ 20ਵਾਂ ਅਪਰੇਸ਼ਨ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੇਲ ਸਿੰਘ ਆੜ੍ਹਤੀਆ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ ਡਾ੍ਹ ਅਮਰਜੀਤ ਸਿੰਘ, ਸ੍ਰੀ ਗੁਰੂ ਨਾਨਕ ਦੇਵ ਜੀ ਆਈ ਐਂਡ ਚੈਰੀਟੇਬਲ ਹਸਪਤਾਲ ਭਗਤਾ ਦੀ ਟੀਮ ਵਲੋਂ ਅੱਖਾਂ ਦਾ ਚੈੱਕਅੱਪ ਕੀਤਾ ਗਿਆ | ਇਸ ਕੈਂਪ ਦੌਰਾਨ 250 ਅੱਖਾਂ ਦੇ ਮਰੀਜ਼ਾਂ ਦਾ ਚੈੱਕਅਪ ਕਰਨ ਉਪਰੰਤ ਐਨਕਾਂ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | 20 ਮਰੀਜ਼ਾਂ ਦੇ ਆਪ੍ਰੇਸ਼ਨ ਕਰਨ ਉਪਰੰਤ ਲੈਂਜ ਪਾਏ ਗਏ | ਇਸ ਮੌਕੇ ਗੁਰਮੇਲ ਸਿੰਘ ਆੜ੍ਹਤੀਆ, ਸਤਨਾਮ ਸਿੰਘ ਦੀਵਾਨਾ, ਰਣਧੀਰ ਸਿੰਘ ਸਰਪੰਚ, ਸੁਖਦੀਪ ਸਿੰਘ ਸੈਕਟਰੀ, ਸਾਬਕਾ ਸਰਪੰਚ ਗੁਰਮੀਤ ਸਿੰਘ ਜੋਧਪੁਰੀ ਆ, ਹਰਜੀਤ ਸਿੰਘ ਆੜ੍ਹਤੀਆ, ਡਾ: ਗੁਰਮੀਤ ਸਿੰਘ, ਬਲਵਿੰਦਰ ਸਿੰਘ, ਕਮਲਜੀਤ ਸਿੰਘ, ਪ੍ਰੀਤਮ ਸਿੰਘ, ਮੱਖਣ ਸਿੰਘ, ਜਗਸੀਰ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਮਾ: ਹਰਪ੍ਰੀਤ ਸਿੰਘ ਦੀਵਾਨਾ, ਜਸਵੀਰ ਸਿੰਘ, ਗੁਰਕੀਰਤ ਸਿੰਘ, ਜਗਤਾਰ ਸਿੰਘ, ਮਨਪ੍ਰੀਤ ਸਿੰਘ, ਹਰਜਿੰਦਰ ਸਿੰਘ ਆਦਿ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਦੀ ਆਮਦ ਅਤੇ 15 ਦੀ ਰੈਲੀ ਕਰੇਗੀ ਵਿਰੋਧੀਆਂ ਦੇ ਹੌਸਲੇ ਪਸਤ-ਅਕਾਲੀ ਆਗੂ <br/> ਅਗਲੀ ਖ਼ਬਰ 'ਆਪ' ਸਰਕਾਰ ਦੇ ਚਾਰ ਸਾਲ ਪੰਜਾਬ ਨੂੰ ਪਏ ਹਨ ਬਹੁਤ ਭਾਰੀ-ਸੁਨੀਲ ਜਾਖੜ <br/>
Ad Position 24