ਬਰਨਾਲਾ, 8 ਮਾਰਚ (ਅਸ਼ੋਕ ਭਾਰਤੀ)-ਇਸਤਰੀ ਜਾਗਿ੍ਤੀ ਮੰਚ ਬਰਨਾਲਾ ਵਲੋਂ ਕੌਮਾਂਤਰੀ ਮਹਿਲਾ ਦਿਵਸ ਬਰਨਾਲਾ ਦੇ ਸ਼ਹੀਦ ਭਗਤ ਸਿੰਘ ਨਗਰ ਦੀ ਧਰਮਸ਼ਾਲਾ ਵਿਖੇ ਮਨਾਇਆ ਗਿਆ | ਇਸ ਮੌਕੇ ਵਾਈ.ਐੱਸ. ਕਾਲਜ ਦੀ ਟੀਮ ਨੇ ਮੈਡਮ ਰੁਪਿੰਦਰ ਕੌਰ ਦੇ ਨਿਰਦੇਸ਼ਨਾ ਹੇਠ 'ਬੇਰੰਗ' ਨਾਟਕ ਖੇਡਿਆ ਗਿਆ | ਸਮਾਗਮ ਦੌਰਾਨ ਇਸਤਰੀ ਜਾਗਿ੍ਤੀ ਮੰਚ ਦੇ ਸੂਬਾ ਆਗੂ ਚਰਨਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਅੱਜ ਅਸੀਂ 21ਵੀਂ ਸਦੀ ਦੇ ਤੀਜੇ ਦਹਾਕੇ ਵਿਚ ਜਿਉਂ ਰਹੇ ਹਾਂ | ਸਾਡੇ ਸਮਾਜ ਵਿਚ ਅੱਜ ਵੀ ਅÏਰਤ ਨੂੰ ਦੂਜੇ ਦਰਜੇ ਦੀ ਨਾਗਰਿਕ ਮੰਨਿਆ ਜਾਂਦਾ ਹੈ | ਇਸੇ ਲਿੰਗ ਵਿਤਕਰੇ ਦੇ ਖ਼ਿਲਾਫ਼ ਅÏਰਤਾਂ ਨੂੰ ਅਤੇ ਮਰਦਾਂ ਨੂੰ ਦੋਵਾਂ ਨੂੰ ਹੀ ਡਟ ਕੇ ਖੜਨਾ ਚਾਹੀਦਾ ਹੈ | ਦੂਜੇ ਪਾਸੇ ਹਾਕਮ ਜਮਾਤ ਵਲੋਂ ਵੀ ਅÏਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦਾ ਲਾਲਚ ਤਾਂ ਦਿੱਤਾ ਜਾ ਰਿਹਾ ਹੈ ਪਰ ਸਮਾਜ ਵਿਚ ਉਨ੍ਹਾਂ ਦੀ ਸੁਰੱਖਿਆ ਲਈ ਕੋਈ ਯਤਨ ਨਹੀਂ ਕੀਤੇ ਜਾ ਰਹੇ | ਇਸ ਮੌਕੇ ਅਧਿਆਪਕ ਜਥੇਬੰਦੀ, ਵਿਦਿਆਰਥੀ ਜਥੇਬੰਦੀ ਅਤੇ ਮਜ਼ਦੂਰ ਜਥੇਬੰਦੀ ਵਿਚ ਸਰਗਰਮ ਅÏਰਤਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਮੈਡਮ ਸੁਖਵਿੰਦਰ ਕੌਰ, ਅਰਵਿੰਦਰ ਕੌਰ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਜਸਬੀਰ ਕੌਰ ਹੇੜੀਕੇ, ਅਮਨਦੀਪ ਕੌਰ ਖੇੜੀ, ਮੈਡਮ ਰੁਪਿੰਦਰ ਕੌਰ, ਗਮਦੂਰ ਕੌਰ, ਸੁਖਵਿੰਦਰ ਕੌਰ, ਸੰਦੀਪ ਕੌਰ ਅਤੇ ਜਸ਼ਨਦੀਪ ਕੌਰ ਹਾਜ਼ਰ ਸਨ |