ਸ਼ਹਿਣਾ, 8 ਮਾਰਚ (ਸੁਰੇਸ਼ ਗੋਗੀ)-ਪਿੰਡ ਚੀਮਾ ਦੇ ਆਰੀਆ ਭੱਟ ਕਾਲਜ ਤੋਂ ਵਾਇਆ ਉੱਗੋਕੇ ਮੌੜ ਤੋਂ ਜੈਮਲ ਸਿੰਘ ਵਾਲਾ ਤੱਕ 18 ਫੱੁਟ ਚੌੜੀ ਬਣਨ ਵਾਲੀ ਸੜਕ ਦਾ ਕੰਮ ਲੰਬੇ ਸਮੇਂ ਬਾਅਦ ਵੀ ਸ਼ੁਰੂ ਨਾ ਹੋਣ ਕਾਰਨ ਅਕਾਲੀ ਆਗੂਆਂ ਨੇ ਰੋਸ ਪ੍ਰਦਰਸ਼ਨ ਕੀਤਾ | ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਅਨੇਕਾਂ ਵਾਰ ਇਸ ਸੜਕ ਨੂੰ ਛੇਤੀ ਬਣਾਉਣ ਦਾ ਦਾਅਵਾ ਕਰ ਚੁੱਕੇ ਹਨ ਅਤੇ ਕਈ ਵਾਰ ਸੜਕ ਦੇ ਟੈਂਡਰ ਹੋਣ ਤੋਂ ਇਲਾਵਾ ਸੜਕ ਦੇ 31 ਮਾਰਚ ਤੱਕ ਮੁਕੰਮਲ ਹੋਣ ਦਾ ਜ਼ਿਕਰ ਵੀ ਕਰ ਚੱੁਕੇ ਹਨ, ਪਰ ਸੜਕ ਦਾ ਕੰਮ ਹਾਲੇ ਤੱਕ ਸ਼ੁਰੂ ਨਹੀਂ ਹੋ ਸਕਿਆ | ਫਿਰ 31 ਮਾਰਚ ਤੱਕ ਕਿਸ ਤਰ੍ਹਾਂ ਮੁਕੰਮਲ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਸੜਕ ਬੁਰੀ ਤਰ੍ਹਾਂ ਟੱੁਟ ਚੱੁਕੀ ਹੈ ਅਤੇ ਹਲਕਾ ਵਿਧਾਇਕ ਦੇ ਖ਼ੁਦ ਦੇ ਪਿੰਡ ਨੂੰ ਜਾਣ ਵਾਲਾ ਰਸਤਾ ਵੀ ਇਸੇ ਸੜਕ ਰਾਹੀ ਹੀ ਜਾਂਦਾ ਹੈ | ਸੜਕ ਦਾ ਕੰਮ ਸ਼ੁਰੂ ਨਾ ਹੋਣ ਕਾਰਨ ਲੋਕਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਵਾਰ-ਵਾਰ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ | ਇਸ ਮੌਕੇ ਇੰਦਰਜੀਤ ਸਿੰਘ ਭੱੁਲਰ ਪ੍ਰਧਾਨ, ਜਰਨੈਲ ਸਿੰਘ ਗਿੱਲ, ਕਮਲਜੀਤ ਸਿੰਘ ਬਬਲੀ, ਕਿਰਪਾ ਸਿੰਘ ਮਾਨ, ਦਲਜੀਤ ਸਿੰਘ ਮਾਨ, ਦਿਆਲ ਸਿੰਘ, ਅਵਤਾਰ ਸਿੰਘ, ਕਿੰਦਰ ਗਿੱਲ, ਨੰਦ ਸਿੰਘ ਭੱੁਲਰ, ਸੰਤ ਸਿੰਘ, ਬਿੱਲੂ ਸਿੰਘ, ਗੋਰਾ ਸਿੰਘ, ਸੇਵਕ ਸਿੰਘ ਕਾਲੀ, ਤਾਰ ਸਿੰਘ, ਅਮਰਜੀਤ ਸਿੰਘ, ਖੜਕ ਸਿੰਘ, ਸ਼ਿੰਦਾ ਸਿੰਘ, ਜੱਗੀ ਸਿੰਘ, ਸੁਖਵੀਰ ਸਿੰਘ, ਸਵਰਨ ਸਿੰਘ, ਮੀਤਾ ਸਿੰਘ ਨੰਬਰਦਾਰ, ਮੱਖਣ ਸਿੰਘ ਨੰਬਰਦਾਰ, ਜਗਸੀਰ ਸਿੰਘ, ਬਲਵੀਰ ਸਿੰਘ, ਰੇਸ਼ਮ ਸਿੰਘ ਨੰਬਰਦਾਰ, ਜੀਤ ਸਿੰਘ ਨੰਬਰਦਾਰ ਵੀ ਹਾਜਰ ਸਨ |