05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸੈਨਾ ਮੈਡਲ ਜੇਤੂ ਨਾਇਬ ਸੂਬੇਦਾਰ ਸਤਨਾਮ ਸਿੰਘ ਦਾ ਡਿਪਟੀ ਕਮਿਸ਼ਨਰ ਵਲੋਂ ਪ੍ਰਸੰਸਾ ਪੱਤਰ ਨਾਲ ਸਨਮਾਨ <br/>

Ad Position 21
No active advertisement
ਅਜੀਤ ਡੈਸਕ 11-03-2026
ਬਰਨਾਲਾ, 10 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਆਪਰੇਸ਼ਨ ਸਿੰਧੂਰ ਦੌਰਾਨ ਬਹਾਦਰੀ ਦਿਖਾਉਣ ਬਦਲੇ ਸੈਨਾ ਮੈਡਲ ਨਾਲ ਸਨਮਾਨਿਤ ਜ਼ਿਲ੍ਹਾ ਬਰਨਾਲਾ ਨਾਲ ਸਬੰਧਿਤ ਨਾਇਬ ਸੂਬੇਦਾਰ ਸਤਨਾਮ ਸਿੰਘ ਨੂੰ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਵਲੋਂ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ | ਨਾਇਬ ਸੂਬੇਦਾਰ ਸਤਨਾਮ ਸਿੰਘ ਜ਼ਿਲ੍ਹੇ ਦੇ ਪਿੰਡ ਨੰਗਲ ਨਾਲ ਸਬੰਧਿਤ ਹਨ ਜੋ ਕਿ ਇਸ ਵੇਲੇ ਰਾਜੌਰੀ (ਜੰਮੂ ਕਸ਼ਮੀਰ) ਵਿਚ ਯੂਨਿਟ 30 ਪੰਜਾਬ ਰੈਜੀਮੈਂਟ ਵਿਚ ਸੇਵਾਵਾਂ ਨਿਭਾਅ ਰਹੇ ਹਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਇਬ ਸੂਬੇਦਾਰ ਸਤਨਾਮ ਸਿੰਘ ਨੂੰ ਭਾਰਤ ਦੇ ਰਾਸ਼ਟਰਪਤੀ ਵਲੋਂ 15 ਅਗਸਤ 2025 ਨੂੰ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਪੂਰੇ ਸੂਬੇ ਅਤੇ ਜ਼ਿਲ੍ਹੇ ਲਈ ਬੇਹੱਦ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਨਾਇਬ ਸੂਬੇਦਾਰ ਸਤਨਾਮ ਸਿੰਘ ਵਲੋਂ ਆਪਰੇਸ਼ਨ ਸਿੰਦੂਰ ਦੌਰਾਨ ਰਾਜੌਰੀ ਵਿਚ ਮਿਲੇ ਟਾਸਕ ਦੌਰਾਨ ਦਿਖਾਈ ਬਹਾਦਰੀ ਸਾਡੀ ਨੌਜਵਾਨ ਪੀੜ੍ਹੀ ਲਈ ਵੱਡੀ ਪ੍ਰੇਰਨਾ ਹੈ | ਨਾਇਬ ਸੂਬੇਦਾਰ ਸਤਨਾਮ ਸਿੰਘ ਉਸ ਵੇਲੇ ਵੀ ਰਾਜੌਰੀ ਵਿਚ ਸੇਵਾਵਾਂ ਨਿਭਾਅ ਰਹੇ ਸਨ ਅਤੇ ਆਪਰੇਸ਼ਨ ਸਿੰਦੂਰ ਦੌਰਾਨ ਮਿਲੇ ਟਾਸਕ ਨੂੰ ਪੂਰਾ ਕਰਨ ਲਈ ਕਮਾਂਡਰ ਵਜੋਂ ਤਾਇਨਾਤ ਸਨ | ਉਹ ਬੰਬਾਰੀ ਦੌਰਾਨ ਜ਼ਖਮੀ ਹੋਣ ਦੇ ਬਾਵਜੂਦ ਵੀ ਨਹੀਂ ਡੋਲੇ ਅਤੇ ਡਟੇ ਰਹੇ | ਆਪਰੇਸ਼ਨ ਸਿੰਦੂਰ ਮੁਕੰਮਲ ਹੋਣ 'ਤੇ ਕਰੀਬ 4 ਦਿਨ ਬਾਅਦ ਉਹ ਮਿਲਟਰੀ ਹਸਪਤਾਲ ਰਾਜੌਰੀ ਵਿਚ ਇਲਾਜ ਲਈ ਦਾਖ਼ਲ ਹੋਏ | ਨਾਇਬ ਸੂਬੇਦਾਰ ਸਤਨਾਮ ਸਿੰਘ ਵਲੋਂ ਭਾਰਤੀ ਫ਼ੌਜ ਵਿਚ ਆਪਣੇ ਹੁਣ ਤੱਕ ਦੇ ਤਜਰਬੇ ਸਾਂਝੇ ਕੀਤੇ ਗਏ | ਉਨ੍ਹਾਂ ਨੇ 2001 ਵਿਚ ਸਿਪਾਹੀ ਵਜੋਂ ਭਰਤੀ ਫ਼ੌਜ ਵਿਚ ਜੁਆਇਨ ਕੀਤਾ | ਉਨ੍ਹਾਂ ਦੇ ਦਾਦਾ ਸ: ਮੋਦਨ ਸਿੰਘ ਅਤੇ ਪਿਤਾ ਸ: ਸੁਰਜੀਤ ਸਿੰਘ ਵੀ ਫ਼ੌਜ ਵਿਚ ਸੇਵਾਵਾਂ ਨਿਭਾਅ ਚੁੱਕੇ ਹਨ | ਭਰਾ ਨਾਇਬ ਸੂਬੇਦਾਰ ਬਸੰਤ ਸਿੰਘ ਵੀ ਭਰਤੀ ਫ਼ੌਜ 'ਚੋਂ ਸੇਵਾਮੁਕਤ ਹੋਏ ਹਨ | ਜ਼ਿਕਰਯੋਗ ਹੈ ਕਿ ਗੈਲੈਂਟਰੀ ਐਵਾਰਡ ਭਾਰਤ ਵਿਚ ਫ਼ੌਜੀ ਅਤੇ ਅਰਧ-ਸੈਨਿਕ ਬਲਾਂ ਦੇ ਜਵਾਨਾਂ ਨੂੰ ਉਨ੍ਹਾਂ ਦੀ ਅਸਾਧਾਰਨ ਬਹਾਦਰੀ, ਵੀਰਤਾ ਜਾਂ ਕੁਰਬਾਨੀ ਲਈ ਦਿੱਤੇ ਜਾਂਦੇ ਹਨ | ਇਹ ਐਵਾਰਡ ਭਾਰਤ ਸਰਕਾਰ ਵਲੋਂ ਰਾਸ਼ਟਰਪਤੀ ਵੱਲੋਂ ਮਨਜ਼ੂਰ ਕੀਤੇ ਜਾਂਦੇ ਹਨ ਅਤੇ ਗਣਤੰਤਰ ਦਿਵਸ ਤੇ ਸੁਤੰਤਰਤਾ ਦਿਵਸ ਮੌਕੇ ਸਨਮਾਨ ਕੀਤਾ ਜਾਂਦਾ ਹੈ | ਇਸ ਮੌਕੇ ਐਸ.ਡੀ.ਐਮ. ਡਾ. ਅਜੀਤਪਾਲ ਸਿੰਘ ਚਹਿਲ, ਸਹਾਇਕ ਕਮਿਸ਼ਨਰ ਸ਼ਿਵਾਂਸ਼ ਰਾਠੀ, ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾ.) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਬਰਨਾਲਾ, ਹਸਨਪ੍ਰੀਤ ਭਾਰਦਵਾਜ ਅਤੇ ਪਿੰਡ ਦੀ ਸਮੂਹ ਪੰਚਾਇਤ ਮੌਜੂਦ ਸੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਸੁਖਪੁਰਾ ਵਿਖੇ ਕੌਮਾਂਤਰੀ ਅÏਰਤ ਦਿਵਸ ਨੂੰ ਸਮਰਪਿਤ ਵਿਸ਼ਾਲ ਕਾਨਫ਼ਰੰਸ <br/> ਅਗਲੀ ਖ਼ਬਰ ਐਸ.ਡੀ.ਐਮ. ਨੇ ਪਿੰਡ ਕੁਰੜ ਵਿਖੇ ਐਮ.ਪੀ. ਲੈਡ ਤਹਿਤ ਬਣੀ ਇੰਟਰਲਾਕ ਸੜਕ ਦਾ ਲਿਆ ਜਾਇਜ਼ਾ <br/>
Ad Position 24