05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਪਿੰਡ ਸੁਖਪੁਰਾ ਵਿਖੇ ਕੌਮਾਂਤਰੀ ਅÏਰਤ ਦਿਵਸ ਨੂੰ ਸਮਰਪਿਤ ਵਿਸ਼ਾਲ ਕਾਨਫ਼ਰੰਸ <br/>

Ad Position 21
No active advertisement
ਪਿੰਡ ਸੁਖਪੁਰਾ ਵਿਖੇ ਹੋਈ ਕਾਨਫ਼ਰੰਸ ਨੰੂ ਸੰਬੋਧਨ ਕਰਦੇ ਹੋਏ ਆਗੂ | ਤਸਵੀਰ : ਸੁਰੇਸ਼ ਗੋਗੀ <br/> 11-03-2026
ਸ਼ਹਿਣਾ, 10 ਮਾਰਚ (ਸੁਰੇਸ਼ ਗੋਗੀ)-ਕੌਮਾਂਤਰੀ ਅÏਰਤ ਦਿਵਸ ਮੌਕੇ 'ਤੇ ਇਨਕਲਾਬੀ ਕੇਂਦਰ ਪੰਜਾਬ ਵਲੋਂ ਪਿੰਡ ਸੁਖਪੁਰ ਵਿਖੇ ਲਾਮਿਸਾਲ ਅÏਰਤ ਕਾਨਫ਼ਰੰਸ ਕੀਤੀ ਗਈ | ਇਸ ਮੌਕੇ ਗੁਰਮੀਤ ਸਿੰਘ ਸੁਖਪੁਰਾ, ਇਨਕਲਾਬੀ ਕੇਂਦਰ ਪੰਜਾਬ ਬਰਨਾਲਾ ਇਕਾਈ ਦੇ ਪ੍ਰਧਾਨ ਰਜਿੰਦਰ ਪਾਲ ਨੇ ਅÏਰਤ ਦਿਵਸ ਸਬੰਧੀ ਜਾਣਕਾਰੀ ਦਿੱਤੀ | ਪਰਮਜੀਤ ਕੌਰ ਜੋਧਪੁਰ, ਰੁਪਿੰਦਰ ਕੌਰ, ਅÏਰਤ ਆਗੂ ਅਮਰਜੀਤ ਕੌਰ ਨੇ ਇਤਿਹਾਸਕ ਹਵਾਲਿਆਂ ਰਾਹੀਂ ਅÏਰਤਾਂ ਦੇ ਅਧਿਕਾਰਾਂ ਲਈ ਕੀਤੇ ਗਏ ਸੰਘਰਸ਼ ਵਿਚ ਉਨ੍ਹਾਂ ਦੀ ਮਹਾਨ ਅÏਰਤ ਆਗੂ ਕਲਾਰਾ ਜੈਟਕਿਨ ਦੀ ਅਗਵਾਈ ਵਿਚ ਸ਼ਾਨਾਮੱਤਾ ਭੂਮਿਕਾ ਦੀ ਵਿਆਖਿਆ ਕੀਤੀ | ਲੈਕਚਰਾਰ ਸਤਵਿੰਦਰ ਕੌਰ ਸੁਖਪੁਰ ਨੇ ਅÏਰਤਾਂ ਦੀ ਪੀੜਾ ਦੀ ਗੱਲ ਕਰਦਿਆਂ ਉਨ੍ਹਾਂ ਦੀ ਸ਼ਕਤੀ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਅÏਰਤਾਂ ਵਿਚ ਮਰਦਾਂ ਦੇ ਮੁਕਾਬਲੇ ਵਿਚ ਵੱਧ ਗੁਣ ਹੁੰਦੇ ਹਨ ਜਿਨ੍ਹਾਂ ਦੀ ਬਦੌਲਤ ਉਹ ਹਰ ਮੁਸ਼ਕਲ ਸਮੇਂ ਅਡੋਲ ਰਹਿੰਦਿਆਂ ਪਰਿਵਾਰਕ ਤੇ ਸਮਾਜਿਕ ਰਿਸ਼ਤਿਆਂ ਵਿਚ ਚੰਗੀ ਭੂਮਿਕਾ ਨਿਭਾਉਂਦੀਆਂ ਹਨ | ਪਰ ਅÏਰਤਾਂ ਨੂੰ ਮੁਕੰਮਲ ਮੁਕਤੀ ਲਈ ਨਵਾਂ ਬਰਾਬਰਤਾ ਵਾਲਾ ਸਮਾਜ ਸਿਰਜਣ ਦੇ ਕਾਰਜ ਵਿਚ ਚੇਤੰਨ ਰੂਪ ਵਿਚ ਹਿੱਸਾ ਲੈਣਾ ਹੋਵੇਗਾ | ਬੁਲਾਰਿਆਂ ਨੇ ਅਮਰੀਕਾ-ਇਜਰਾਈਲ ਗੱਠਜੋੜ ਵਲੋਂ ਇਰਾਨ ਖ਼ਿਲਾਫ਼ ਵਿੱਢੀ ਨਿਹੱਕੀ ਜੰਗ ਬੰਦ ਕਰਨ ਅਤੇ ਮੀਨਾਬ ਸਕੂਲ ਦੀਆਂ 163 ਬੱਚੀਆਂ ਦੇ ਸਮੂਹਿਕ ਕਤਲੇਆਮ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਪਿੰਡ ਸੁਖਪੁਰ ਦੇ ਸਰਪੰਚ ਬਲਜਿੰਦਰ ਸਿੰਘ ਮੰਗਾ ਨੇ ਪਿੰਡ ਦੀਆਂ ਅÏਰਤਾਂ ਦਾ ਧੰਨਵਾਦ ਕਰਦਿਆਂ ਪੰਚਾਇਤ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ | ਜਿਸ 'ਤੇ ਅÏਰਤਾਂ ਨੇ ਹੱਥ ਖੜ੍ਹੇ ਕਰ ਕੇ ਸਹਿਯੋਗ ਦੇਣ ਭਰੋਸਾ ਦਿੱਤਾ | ਪਿੰਡ ਦੀ ਪੰਚਾਇਤ ਵਲੋਂ ਪਰਮਜੀਤ ਕੌਰ, ਮਨਦੀਪ ਕੌਰ, ਕੁਲਵਿੰਦਰ ਕੌਰ ਤੇ ਲੈਕਚਰਾਰ ਸਤਵਿੰਦਰ ਕੌਰ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ: ਸੁਖਵਿੰਦਰ ਸਿੰਘ, ਕੇਵਲਜੀਤ ਕੌਰ, ਜਗਮੀਤ ਬਲਮਗੜ੍ਹ, ਮੁਨੀਸ਼ ਕੁਮਾਰ, ਹਰਪਾਲ ਸਿੰਘ ਪਾਲੀ, ਅੰਗਰੇਜ਼ ਸਿੰਘ, ਗੁਰਤੇਜ ਪ੍ਰਧਾਨ, ਹਰਚਰਨ ਸਿੰਘ, ਪ੍ਰਗਟ ਸਿੰਘ, ਮੱਘਰ ਸਿੰਘ, ਸੁਖਪਾਲ ਸਿੰਘ, ਕੁਲਵੰਤ ਸਿੰਘ, ਚਰਨਜੀਤ ਸਿੰਘ ਬਬਲੀ, ਮੁਖਤਿਆਰ ਰਾਮ, ਭੋਲਾ ਸਿੰਘ, ਗੁਰਪ੍ਰੀਤ ਸਿੰਘ ਤੇ ਮਾਣਕ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਜਵਿੰਦਰ ਸਿੰਘ ਸੀਤਲ ਨੇ ਪਿੰਡ ਉਗੋਕੇ ਵਿਖੇ ਮਨਰੇਗਾ ਵਰਕਰਾਂ ਨਾਲ ਕੀਤੀ ਮੀਟਿੰਗ <br/> ਅਗਲੀ ਖ਼ਬਰ ਸੈਨਾ ਮੈਡਲ ਜੇਤੂ ਨਾਇਬ ਸੂਬੇਦਾਰ ਸਤਨਾਮ ਸਿੰਘ ਦਾ ਡਿਪਟੀ ਕਮਿਸ਼ਨਰ ਵਲੋਂ ਪ੍ਰਸੰਸਾ ਪੱਤਰ ਨਾਲ ਸਨਮਾਨ <br/>
Ad Position 24