ਹੰਡਿਆਇਆ, 10 ਮਾਰਚ (ਗੁਰਜੀਤ ਸਿੰਘ ਖੁੱਡੀ)-220 ਕੇ.ਵੀ. ਗਰਿੱਡ ਸਬ-ਸਟੇਸ਼ਨ ਅਤੇ ਟੀ.ਐਲ.ਐਸ ਸੀ.ਸਬ-ਡਵੀਜ਼ਨ ਹੰਡਿਆਇਆ ਵਿਖੇ ਏ.ਈ.ਈ. ਪ੍ਰਦੀਪ ਕੁਮਾਰ, ਐਸ.ਐਸ.ਈ. ਅੰਮਿ੍ਤਪਾਲ ਸਿੰਘ ਅਤੇ ਸਮੂਹ ਸਟਾਫ਼ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਭੋਗ ਉਪਰੰਤ ਰਾਗੀ ਗੁਰਪ੍ਰੀਤ ਸਿੰਘ ਦੇ ਜਥੇ ਨੇ ਰਸਭਿੰਨਾ ਕੀਰਤਨ ਕੀਤਾ | ਇਸ ਮੌਕੇ ਏ.ਪੀ. ਢਿੱਲੋਂ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਹਸਨਪ੍ਰੀਤ ਭਾਰਦਵਾਜ, ਗੁਰਦੀਪ ਸਿੰਘ ਬਾਠ ਨੂੰ ਪ੍ਰਬੰਧਕਾਂ ਵਲੋਂ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਬਲਾਕ ਪ੍ਰਧਾਨ ਹਰਦੇਵ ਕਾਲਾ, ਮੱਖਣ ਸਿੰਘ ਮਹਿਰਮੀਆ, ਗ੍ਰੰਥੀ ਗੁਰਪ੍ਰੀਤ ਸਿੰਘ, ਸਰਪੰਚ ਸਿਮਰਜੀਤ ਸਿੰਘ, ਹਰਮਨਦੀਪ ਸਿੰਘ ਏ.ਐਲ.ਐਮ., ਸਤਨਾਮ ਸਿੰਘ, ਅੰਮਿ੍ਤਪਾਲ ਸਿੰਘ, ਗੁਰਸੇਵਕ ਸਿੰਘ, ਨਵਦੀਪ ਸਿੰਘ ਚਾਰੇ ਜੇ.ਈ., ਯਾਦਵਿੰਦਰ ਸਿੰਘ, ਜਗਜੀਤ ਸਿੰਘ ਜੱਗਾ, ਪੰਚ ਤਰਸੇਮ ਸਿੰਘ, ਨਿਰੰਜਨ ਸਿੰਘ ਆਦਿ ਸਮੇਤ ਪ੍ਰਬੰਧਕ ਤੇ ਮੁਲਾਜ਼ਮ ਹਾਜ਼ਰ ਸਨ |