06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਸਾਹਿਤਕ ਐਵਾਰਡ ਟਰੱਸਟ ਕਰੇਗਾ 60 ਕਵੀਆਂ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 11-03-2026
ਤਪਾ ਮੰਡੀ, 10 ਮਾਰਚ (ਪ੍ਰਵੀਨ ਗਰਗ)-ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਸਾਹਿਤਕ ਐਵਾਰਡ ਟਰੱਸਟ ਦੇ ਚੇਅਰਮੈਨ ਸਾਬਕਾ ਸੰਸਦੀ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੇ ਜਨਰਲ ਸਕੱਤਰ ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ 19 ਅਪ੍ਰੈਲ ਨੂੰ ਸਵੇਰੇ 10 ਵਜੇ ਗੁਰਦੁਆਰਾ ਤਪ ਅਸਥਾਨ ਘੁੰਨਸ ਵਿਖੇ ਵਿਸਾਖੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਬਰਨਾਲਾ ਦੇ 60 ਕਵੀਆਂ ਦਾ ਵਿਸ਼ਾਲ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ | ਇਸ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਤੇ ਕਵੀਆਂ ਦੇ ਨਾਵਾਂ ਦੀ ਚੋਣ ਕਰਨ ਲਈ ਤਿੰਨ ਮੈਂਬਰੀ ਸਲਾਹਕਾਰ ਕਮੇਟੀ ਬਣਾਈ ਕੀਤੀ ਗਈ ਹੈ | ਜਿਸ ਵਿਚ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ, ਸ਼ਾਇਰ ਤਰਸੇਮ ਤੇ ਡਾ. ਅਮਨਦੀਪ ਸਿੰਘ ਟੱਲੇਵਾਲੀਆ ਨੂੰ ਲਿਆ ਗਿਆ ਹੈ | ਕਵੀਆਂ ਨੂੰ ਸਨਮਾਨ ਵਿਚ ਨਕਦ ਰਾਸ਼ੀ, ਗਰਮ ਸ਼ਾਲ, ਯਾਦਗਾਰੀ ਚਿੰਨ੍ਹ ਤੇ ਪੁਸਤਕਾਂ ਦਾ ਸੈੱਟ ਭੇਟ ਕੀਤਾ ਜਾਵੇਗਾ | ਦੋਵਾਂ ਅਹੁਦੇਦਾਰਾਂ ਨੇ ਦੱਸਿਆ ਕਿ ਚੁਣੇ ਗਏ ਕਵੀਆਂ ਦੇ ਨਾਵਾਂ ਦੀਆਂ ਵੱਖ-ਵੱਖ ਪੜਾਵਾਂ 'ਤੇ ਤਿੰਨ ਸੂਚੀਆਂ ਜ਼ਾਰੀ ਕੀਤੀਆਂ ਜਾਣਗੀਆਂ | ਜ਼ਿਲ੍ਹਾ ਬਰਨਾਲਾ ਦੇ ਕਵੀ ਉਕਤ ਸਲਾਹਕਾਰ ਕਮੇਟੀ ਕੋਲ ਆਪਣੇ ਨਾਮ ਦੀ ਪੇਸ਼ਕਸ਼ ਕਰ ਸਕਦੇ ਹਨ | ਸੂਚੀ ਨੂੰ ਅੰਤਿਮ ਰੂਪ ਸਲਾਹਕਾਰ ਕਮੇਟੀ ਦੀ ਸਿਫਾਰਸ਼ ਨਾਲ ਹੀ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਪਿੰਡ ਗਹਿਲ ਦੀ ਗਊਸ਼ਾਲਾ ਸਹੂਲਤਾਂ ਦੀ ਕਮੀ ਕਾਰਨ ਸੰਕਟ 'ਚ <br/> ਅਗਲੀ ਖ਼ਬਰ ਹੰਡਿਆਇਆ ਗਰਿੱਡ ਵਿਖੇ ਧਾਰਮਿਕ ਸਮਾਗਮ ਕਰਵਾਇਆ <br/>
Ad Position 24