18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਇਕ ਸਾਲ ਤੋਂ ਬਾਲ ਮਜ਼ਦੂਰੀ ਕਰਦੇ ਬੱਚੇ ਦੀ ਕੀਤੀ ਗਈ ਬੇਰਹਿਮੀ ਨਾਲ ਕੁੱਟਮਾਰ <br/>

Ad Position 21
No active advertisement
ਅਜੀਤ ਡੈਸਕ 12-03-2026
ਧਨੌਲਾ, 11 ਮਾਰਚ (ਜਤਿੰਦਰ ਸਿੰਘ ਧਨੌਲਾ)-ਅੱਜ ਸਵੇਰੇ ਬੱਸ ਸਟੈਂਡ 'ਤੇ ਸਨੈਕਸ ਦਾ ਕੰਮ ਕਰਦੇ ਮੰਨਣ ਬਰਗਰ ਵਾਲੇ ਦੀ ਦੁਕਾਨ 'ਤੇ ਕੁੱਝ ਗਾਹਕ ਖਾਣ ਪੀਣ ਦੇ ਮਨਸ਼ੇ ਨਾਲ ਆਏ | ਜਿਨ੍ਹਾਂ ਨੇ ਦੁਕਾਨ ਦੇ ਪਿਛਵਾੜੇ ਇਕ ਬੱਚੇ ਦੀਆਂ ਕਿਲਕਾਰੀਆਂ ਸੁਣੀਆਂ ਅਤੇ ਪਿੱਛੇ ਚਲੇ ਗਏ | ਉਨ੍ਹਾਂ ਦੇਖਿਆ ਕਿ ਬੱਚੇ ਦੀ ਲੋਹੇ ਦੀ ਰਾਡ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ | ਉਸ ਦੀ ਢੂਹੀ 'ਤੇ ਬਕਾਇਦਾ ਨਿਸ਼ਾਨ ਤੱਕ ਪੈ ਗਏ | ਗਾਹਕਾਂ ਨੇ ਜਵਾਕ ਨੂੰ ਕੁੱਟ ਮਾਰ ਤੋਂ ਛੁਡਾ ਕੇ ਬਾਹਰ ਲਿਆਂਦਾ ਤੇ ਲੋਕਾਂ ਦਾ ਹਜੂਮ ਇਕੱਠਾ ਹੋ ਗਿਆ ਜਿਨ੍ਹਾਂ ਨੇ ਮੰਨਣ ਬਰਗਰਾਂ ਵਾਲੇ ਨੂੰ ਇਸ ਵਧੀਕੀ ਬਦਲੇ ਤਾੜਨਾ ਸ਼ੁਰੂ ਕਰ ਦਿੱਤਾ | ਇਕੱਤਰ ਹਜੂਮ ਦਾ ਕਹਿਣਾ ਸੀ ਕਿ ਬਾਲ ਮਜ਼ਦੂਰੀ ਵੈਸੇ ਹੀ ਭਾਰੀ ਜੁਰਮ ਹੈ | ਫਿਰ ਵੀ ਇਸ ਵਲੋਂ ਇਹ ਪੱਤੇ ਅੱਤਿਆਚਾਰ ਕਰ ਕੇ ਜ਼ੁਲਮ ਕੀਤਾ ਜਾ ਰਿਹਾ ਹੈ | ਇਸ ਗੱਲ ਦੇ ਚੱਲਦਿਆਂ ਕਿਸੇ ਮੰਨਣ ਦੇ ਨੀਤੀ ਘਾੜੇ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਖ਼ੁਦ ਹਸਪਤਾਲ ਜਾ ਕੇ ਦਾਖਲ ਹੋ ਜਾਵੇ ਕਿ ਮੇਰੀ ਕੁੱਟਮਾਰ ਕੀਤੀ ਗਈ ਹੈ | ਮੰਨਣ ਬਰਗਰਾਂ ਵਾਲਾ ਹਸਪਤਾਲ ਜਾ ਕੇ ਦਾਖਲ ਹੋ ਗਿਆ | ਦੂਸਰੇ ਪਾਸੇ ਅਨਾਜ ਮੰਡੀ 'ਚ ਰਹਿਣ ਵਾਲੇ ਅਰਜੂ ਪੁੱਤਰ ਕਰਮਾ ਵਾਸੀ ਦਾਣਾ ਮੰਡੀ ਦੇ ਪਰਿਵਾਰਿਕ ਮੈਂਬਰ ਸਮੇਤ ਅÏਰਤਾਂ ਤਲਖੀ ਦੇ ਭਰੇ ਉਸ ਜਗ੍ਹਾ ਪੁੱਜ ਗਏ ਕਿ ਇਕ ਤਾਂ ਉਨ੍ਹਾਂ ਦੇ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ | ਦੂਜਾ ਉਹ ਖੁਦ ਬਹਾਨਾ ਬਣਾ ਕੇ ਹਸਪਤਾਲ ਜਾ ਕੇ ਦਾਖ਼ਲ ਹੋ ਗਿਆ | ਗ਼ੁੱਸੇ ਵਿਚ ਆਏ ਪਰਿਵਾਰਿਕ ਮੈਂਬਰਾਂ ਨੇ ਮੰਨਣ ਬਰਗਰਾਂ ਵਾਲੇ ਦਾ ਸਮਾਨ ਖਿਲਾਰ ਦਿੱਤਾ ਅਤੇ ਭਾਰੀ ਰੋਸ ਪ੍ਰਗਟ ਕੀਤਾ | ਅਰਜਨ ਨੇ ਦੱਸਿਆ ਕਿ ਉਹ ਇਕ ਸਾਲ ਤੋਂ ਮੰਨਣ ਦੇ ਬਾਲ ਮਜ਼ਦੂਰੀ ਕਰ ਰਿਹਾ ਹੈ | ਪ੍ਰੰਤੂ ਹੁਣ ਉਹ ਹਟਣਾ ਚਾਹੁੰਦਾ ਸੀ | ਮੰਨਣ ਉਸ ਨੂੰ ਘਰੋਂ ਜਾ ਕੇ ਲੈ ਆਇਆ ਤੇ ਆਪਣੇ ਦੁਕਾਨ 'ਤੇ ਲਿਆ ਕੇ ਕੁੱਟਮਾਰ ਸ਼ੁਰੂ ਕਰ ਦਿੱਤੀ | ਇਕੱਤਰ ਹਜੂਮ ਨੇ ਭਰੇ ਮਨ ਨਾਲ ਕਿਹਾ ਕਿ ਅਜਿਹੀ ਸੂਰਤ ਵਿਚ ਪੁਲਿਸ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਸੀ | ਜਿਹੜਾ ਕਿ ਨਹੀਂ ਲਿਆ ਗਿਆ | ਭੀੜ 'ਚ ਇਕੱਤਰ ਲੋਕ ਪੁਲਿਸ ਦੀ ਕਾਰਵਾਈ ਪ੍ਰਤੀ ਅਨੇਕਾਂ ਪ੍ਰਕਾਰ ਦੇ ਸਵਾਲ ਕਰਦੇ ਨਜ਼ਰ ਆਏ |

Ad Position 22
No active advertisement
ਪਿਛਲੀ ਖ਼ਬਰ ਖਸਖਸ ਦੀ ਖੇਤੀ ਦੀ ਮੰਗ ਨੂੰ ਲੈ ਕੇ ਇਨਸਾਫ਼ ਟੀਮ ਪੰਜਾਬ ਵਲੋਂ ਮਹਿਲ ਕਲਾਂ 'ਚ ਇਕੱਤਰਤਾ <br/> ਅਗਲੀ ਖ਼ਬਰ ਅੱਜ ਬਾਘਾ ਪੁਰਾਣਾ 'ਚ ਹੋਣ ਵਾਲੀ ਪੰਜਾਬ ਬਚਾਓ ਸੁਖਬੀਰ ਲਿਆਓ ਰੈਲੀ ਇਕੱਠ ਪੱਖੋਂ ਲਾ ਮਿਸਾਲ ਹੋਵੇਗੀ-ਰਾਮੰੂਵਾਲਾ, ਭੁੱ...
Ad Position 24