ਟੱਲੇਵਾਲ, 27 ਮਾਰਚ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਚੀਮਾ ਦੇ ਛੋਟੇ ਕਿਸਾਨ ਦੇ ਘਰ ਦੀ ਕੁਰਕੀ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਦੀ ਅਗਵਾਈ ਹੇਠ ਰੋਕੀ ਗਈ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪਲਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਨੇ 2021 ਵਿਚ ਪ੍ਰਾਈਵੇਟ ਅਕਟਿਉਸ ਬੈਂਕ ਬਰਨਾਲਾ 12 ਲੱਖ ਦਾ ਕਰਜ਼ਾ ਡੇਅਰੀ ਫਾਰਮ ਹਾਊਸ ਬਣਾਉਣ ਲਈ ਲਿਆ ਗਿਆ ਸੀ | ਉਪਰੋਕਤ ਕਿਸਾਨ ਨੇ ਇਸ ਕਰਜ਼ੇ ਨਾਲ ਡੇਅਰੀ ਫਾਰਮ ਤੇ ਮੱਝਾਂ ਗਾਵਾਂ ਲੈ ਲਈਆਂ ਸਨ | ਕੁੱਝ ਸਾਲ ਇਹ ਕਿਸਾਨ ਬੈਂਕ ਦਾ ਕਰਜ਼ਾ ਮੋੜਦਾ ਰਿਹਾ, ਪਰ ਬਿਮਾਰੀ ਕਾਰਨ ਕੁੱਝ ਮੱਝਾਂ ਗਊਆਂ ਦੀ ਮੌਤ ਹੋ ਗਈ | ਜਿਸ ਕਾਰਨ ਬੈਂਕ ਲੋਨ ਦੀ ਕਿਸ਼ਤਾਂ ਟੁੱਟ ਗਈਆਂ ਜਿਸ ਕਾਰਨ ਉਪਰੋਕਤ ਕਿਸਾਨ ਕਰਜ਼ਾਈ ਹੋ ਗਿਆ | ਕਰਜ਼ਾ ਮੋੜਨ ਦਾ ਹੋਰ ਕੋਈ ਸਾਧਨ ਨਹੀਂ ਸੀ | ਜਿਸ 'ਤੇ ਬੈਂਕ ਵਲੋਂ ਕਿਸਾਨ ਦੇ ਘਰ ਦੀ ਕੁਰਕੀ ਕਰਵਾਈ ਜਾ ਰਹੀ ਸੀ | ਜਿਸ ਦੇ ਚੱਲਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਉਕਤ ਜਬਰ ਖ਼ਿਲਾਫ਼ ਲਾਮਬੰਦੀ ਕਰਦਿਆਂ ਕੁਰਕੀ ਦਾ ਵਿਰੋਧ ਕੀਤਾ ਗਿਆ | ਜਿਸ ਸਦਕਾ ਕੋਈ ਅਧਿਕਾਰੀ ਨਹੀਂ ਬਹੁੜਿਆ | ਆਗੂਆਂ ਨੇ ਕਿਹਾ ਕਿ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਵਲੋਂ ਛੋਟੇ ਕਿਸਾਨ ਮਜ਼ਦੂਰ ਦੀਆਂ ਘਰਾਂ ਦੀਆਂ ਕੁਰਕੀਆਂ ਕਰਵਾਈਆਂ ਜਾਂਦੀਆਂ ਹਨ ਪਰ ਕਿਸੇ ਧਨਾਢ ਜਾ ਫ਼ੈਕਟਰੀਆਂ ਕੁਰਕੀਆਂ ਨਹੀਂ ਕਰਵਾਈਆਂ ਜਾਂਦੀਆਂ | ਇਸ ਕਰ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਕਰਜ਼ੇ ਬਦਲੇ ਕਿਸੇ ਵੀ ਕਿਸਾਨ ਮਜ਼ਦੂਰ ਦੇ ਘਰ ਜਾ ਜ਼ਮੀਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ | ਇਸ ਮੌਕੇ ਗੁਰਚਰਨ ਸਿੰਘ ਭਦੌੜ ਬਲਾਕ ਪ੍ਰਧਾਨ, ਦਰਸ਼ਨ ਸਿੰਘ ਚੀਮਾ ਬਲਾਕ ਸਕੱਤਰ, ਹਰੀ ਸਿੰਘ ਭਗਤਪੁਰਾ ਬਲਾਕ ਆਗੂ, ਜੱਗੀ ਢਿੱਲੋਂ ਇਕਾਈ ਪ੍ਰਧਾਨ, ਜਗਸੀਰ ਸਿੰਘ ਕਾਲਾ ਸਿੱਧੂ ਇਕਾਈ ਪ੍ਰਧਾਨ ਜਗਜੀਤਪੁਰਾ, ਸਾਧਾ ਸਿੰਘ ਦਰਾਜ਼, ਜਗਤਾਰ ਸਿੰਘ ਢਿੱਲਵਾਂ, ਨਛੱਤਰ ਸਿੰਘ ਚੀਮਾ, ਬਿੱਕਰ ਸਿੰਘ ਗੋਰਾ, ਭੋਲਾ ਸਿੰਘ, ਮਹਿੰਗਾ ਸਿੰਘ ਚੰੂਘਾ ਇਕਾਈ ਪ੍ਰਧਾਨ, ਰਾਮ ਸਿੰਘ ਮਹਿਤਾ, ਮਿੱਠੂ ਸਿੰਘ ਮਹਿਤਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਕਿਯੂ ਉਗਰਾਹਾਂ ਦੇ ਆਗੂ ਤੇ ਵਰਕਰ ਹਾਜ਼ਰ ਸਨ |