05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸੋਨ ਤਗਮਾ ਜੇਤੂ ਗੁਰਮੇਲ ਸਿੰਘ ਝੱਲੀ ਦਾ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਪ੍ਰਬੰਧਕ ਕਮੇਟੀ ਵਲੋਂ ਸਨਮਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-03-2026
ਸ਼ਹਿਣਾ, 27 ਮਾਰਚ (ਸੁਰੇਸ਼ ਗੋਗੀ)-ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਈਆਂ ਵਡੇਰੀ ਉਮਰ ਦੇ ਵਿਅਕਤੀਆਂ ਦੀਆਂ ਖੇਡਾਂ ਦੌਰਾਨ ਸ਼ਹਿਣਾ ਦੇ ਗੁਰਮੇਲ ਸਿੰਘ ਝੱਲੀ ਜਿਸ ਨੇ ਕਿ ਗੋਲਡ ਮੈਡਲ ਦੌੜਾਂ 'ਚੋਂ ਪ੍ਰਾਪਤ ਕੀਤਾ ਸੀ ਦਾ ਸ਼ਹਿਣਾ ਦੀ ਗੁਰਦੁਆਰਾ ਪਾਤਸ਼ਾਹੀ ਛੇਵੀਂ ਦੀ ਪ੍ਰਬੰਧਕ ਕਮੇਟੀ ਅਤੇ ਪਤਵੰਤੇ ਸੱਜਣਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਸਮੇਂ ਹਰਪਾਲ ਸਿੰਘ ਝੱਲੀ ਖ਼ਜ਼ਾਨਚੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਅਤੇ ਸੁਖਦੇਵ ਸਿੰਘ ਝੋਰੜ ਮੀਤ ਪ੍ਰਧਾਨ ਨੇ ਕਿਹਾ ਕਿ ਜਿੱਥੇ ਅੱਜ ਨੌਜਵਾਨ ਵਰਗ ਖੇਡਾਂ ਵਾਲੇ ਪਾਸੇ ਤੋਂ ਮੱੁਖ ਮੋੜ ਰਿਹਾ ਹੈ, ੳੱੁਥੇ ਗੁਰਮੇਲ ਸਿੰਘ ਝੱਲੀ ਨੌਜਵਾਨ ਵਰਗ ਲਈ ਇਸ ਉਮਰ ਵਿਚ ਦੌੜ ਲਾ ਕੇ ਮਾਰਗ ਦਰਸ਼ਕ ਬਣ ਰਿਹਾ ਹੈ | ਇਸ ਸਮੇਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਤੇ ਸਿਰੋਪਾਉ ਭੇਟ ਕੀਤਾ ਗਿਆ | ਇਸ ਮੌਕੇ ਮਾ. ਬਲਦੇਵ ਸਿੰਘ ਸੈਕਟਰੀ, ਪ੍ਰੀਤਮ ਸਿੰਘ ਸਹਾਇਕ ਸੈਕਟਰੀ, ਜਗਸੀਰ ਸਿੰਘ, ਭੋਲਾ ਸਿੰਘ ਨੰਬਰਦਾਰ, ਬਲਦੇਵ ਸਿੰਘ ਬਿੱਲੂ, ਅਵਤਾਰ ਸਿੰਘ, ਸਵਰਨ ਸਿੰਘ ਗਿੱਲ, ਬਿੱਕਰ ਸਿੰਘ ਪੱਤੀਵਾਲਾ, ਰੂਪ ਸਿੰਘ, ਪੱਪੂ ਸਿੰਘ ਫੱਟੇ ਚੱਕ, ਮੇਲਾ ਸਿੰਘ ਢੀਂਡਸਾ, ਰੂਪ ਸਿੰਘ ਮੌੜ, ਦਰਸ਼ਨ ਸਿੰਘ ਝੱਲੀ, ਰਘੁਵੀਰ ਸਿੰਘ ਸਾਰੰਦੀ, ਸਤਪਾਲ ਸਿੰਘ, ਬਾਬਾ ਨਗਿੰਦਰ ਸਿੰਘ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਦੁਕਾਨਦਾਰ 'ਤੇ ਹਮਲਾ ਕਰਵਾਉਣ ਦੇ ਦੋਸ਼ ਹੇਠ ਕਾਂਗਰਸੀ ਆਗੂ ਰਾਜੇਸ਼ ਪੱਪੂ ਗਿ੍ਫ਼ਤਾਰ ਕਰਕੇ ਭੇਜਿਆ ਜੇਲ੍ਹ, ਭਾੜੇ 'ਤੇ ਲਿ... ਅਗਲੀ ਖ਼ਬਰ ਸ੍ਰੀ ਦੁਰਗਾ ਅਸ਼ਟਮੀ ਨੂੰ ਸਮਰਪਿਤ ਕੀਰਤਨ ਕਰਵਾਇਆ <br/>
Ad Position 24