02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਅਧਿਆਪਕ ਭਰਤੀ ਕਰਨ ਵਿਚ ਪੰਜਾਬ ਸਰਕਾਰ ਦੀ ਪ੍ਰਾਪਤੀ ਸਿਫ਼ਰ-ਢਿਲਵਾਂ <br/>

Ad Position 21
No active advertisement
ਅਜੀਤ ਡੈਸਕ 29-03-2026
ਤਪਾ ਮੰਡੀ, 28 ਮਾਰਚ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪੰਜਾਬ ਅੰਦਰ 62000 ਸਰਕਾਰੀ ਨੌਕਰੀਆਂ ਅਤੇ 14000 ਅਧਿਆਪਕ ਭਰਤੀ ਕਰਨ ਦੇ ਸਰਕਾਰੀ ਦਾਅਵੇ ਦੀ ਫ਼ੂਕ ਬੇਰੁਜ਼ਗਾਰਾਂ ਨੇ ਪੰਜਾਬ ਨੂੰ ਸਿੱਧਾ ਚੈਲੇਂਜ ਦੇ ਕੇ ਉਸ ਵੇਲੇ ਕੱਢੀ, ਜਦੋਂ ਬੇਰੁਜ਼ਗਾਰ ਸਾਂਝੇ ਦੇ ਆਗੂਆਂ ਨੇ ਕਨਵੀਨਰ ਸੁਖਵਿੰਦਰ ਸਿੰਘ ਢਿਲਵਾਂ ਦੀ ਅਗਵਾਈ ਵਿਚ ਪ੍ਰੈਸ ਦੇ ਨਾਂਅ ਇਕ ਲਿਖਤੀ ਪ੍ਰੈਸ ਨੋਟ ਜਾਰੀ ਕੀਤਾ | ਬੇਰੁਜ਼ਗਾਰ ਸਾਂਝੇ ਮੋਰਚੇ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿਲਵਾਂ ਨੇ ਸਾਥੀਆਂ ਸਮੇਤ ਦੱਸਿਆ ਕਿ ਪੰਜਾਬ ਸਰਕਾਰ ਦੇ ਦਾਅਵੇ ਝੂਠੇ ਅਤੇ ਖੋਖਲੇ ਹਨ | ਉਹ ਇਸ ਸਬੰਧੀ ਸਰਕਾਰ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੰਦੇ ਹਨ | ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੇਲੇ ਦੀਆਂ 8 ਜਨਵਰੀ 2022 ਤੋ ਪਹਿਲਾਂ ਦੀਆਂ ਜਾਰੀ ਭਰਤੀਆਂ ਜਾਂ ਤਾਂ ਅਜੇ ਤੱਕ ਵਿਚ ਵਿਚਾਲੇ ਲਟਕ ਰਹੀਆਂ ਹਨ ਜਾਂ ਫਿਰ 646 ਪੀ.ਟੀ.ਆਈ ਅਧਿਆਪਕ, 343 ਲੈਕਚਰਾਰ ਵਾਂਗ ਰੱਦ ਕਰ ਦਿੱਤੀਆਂ ਹਨ | ਪੰਜਾਬ ਸਰਕਾਰ ਨੇ 1158 ਸਹਾਇਕ ਪ੍ਰੋਫ਼ੈਸਰ ਦੀ ਭਰਤੀ ਨੂੰ ਢੁਕਵਾਂ ਪੈਰਵਾਈ ਨਾ ਕਰ ਕੇ ਅਦਾਲਤਾਂ ਵਿਚ ਰੋਲ ਦਿੱਤਾ ਹੈ, ਜਿਹੜੀ ਕਿ ਲਗਭਗ ਰੱਦ ਹੋ ਚੁੱਕੀ ਹੈ | ਇਸੇ ਤਰ੍ਹਾਂ 2000 ਪੀ.ਟੀ.ਆਈ ਅਧਿਆਪਕਾਂ ਦੀ ਭਰਤੀ ਵੀ ਖੂਹ ਖਾਤੇ ਹੈ | ਪਿਛਲੇ ਸਮਿਆਂ ਵਿਚ ਮਨਜ਼ੂਰ ਹੋਈ 8393 ਨਰਸਰੀ ਅਧਿਆਪਕਾਂ ਦੀ ਭਰਤੀ ਅਤੇ ਆਰਟ ਐਂਡ ਕਰਾਫ਼ਟ ਦੀਆਂ 250 ਅਸਾਮੀਆਂ ਦਾ ਕੋਈ ਥਹੁ ਪਤਾ ਨਹੀਂ ਲੱਗ ਰਿਹਾ | ਬੇਰੁਜ਼ਗਾਰਾਂ ਨੇ ਦੋਸ਼ ਲਾਇਆ ਕਿ ਨਵੀਆਂ ਭਰਤੀਆਂ ਛੱਡੋ, ਸਗੋਂ ਪਿਛਲੇ ਸਮੇਂ ਦੀਆਂ ਸਿੱਖਿਆ ਵਿਭਾਗ ਵਿਚ ਲਟਕਦੀਆਂ ਭਰਤੀਆਂ ਨੂੰ ਅਜੇ ਮੁਕੰਮਲ ਨਹੀਂ ਕੀਤਾ | ਉਨ੍ਹਾਂ ਦੱਸਿਆ ਕਿ ਸਿੱਖਿਆ ਅਤੇ ਸਿਹਤ ਵਿਭਾਗ ਵਿਚ ਰੁਜ਼ਗਾਰ ਪ੍ਰਾਪਤੀ ਲਈ ਬੇਰੁਜ਼ਗਾਰਾਂ ਦਾ ਪੱਕਾ ਮੋਰਚਾ ਸੰਗਰੂਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਅੱਗੇ ਪਿਛਲੇ ਸਾਲ ਦੀ 25 ਦਸੰਬਰ ਤੋਂ ਜਾਰੀ ਹੈ, ਜਿਸ ਨੂੰ 100 ਦਿਨ ਹੋਣ ਵਾਲੇ ਹਨ, ਇਨ੍ਹਾਂ 100 ਦਿਨਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਿਸੇ ਵੀ ਮੰਤਰੀ ਜਾਂ ਵਿਧਾਇਕ ਨੇ ਬੇਰੁਜ਼ਗਾਰਾਂ ਦੀ ਸਾਰ ਨਹੀਂ ਲਈ | ਉਨ੍ਹਾਂ ਦੋਸ਼ ਲਾਇਆ ਕਿ ਉਲਟਾ ਸ਼ਹੀਦ ਏ ਆਜ਼ਮ ਸ: ਭਗਤ ਸਿੰਘ ਹੁਰਾਂ ਦੇ ਸ਼ਹੀਦੀ ਦਿਹਾੜੇ ਮੌਕੇ ਮੁੱਖ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਉੱਤੇ ਭਿਆਨਕ ਜ਼ਬਰ ਕੀਤਾ ਗਿਆ ਹੈ | ਉਨ੍ਹਾਂ ਐਲਾਨ ਕੀਤਾ ਕਿ ਲੈਕਚਰਾਰ, ਮਾਸਟਰ ਕੇਡਰ ਅਤੇ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖ਼ਾਲੀ ਅਸਾਮੀਆਂ ਜਾਰੀ ਕਰਵਾਉਣ, ਉਮਰ ਹੱਦ ਛੋਟ ਲੈਣ, ਮਾਸਟਰ ਕੇਡਰ ਵਿਚ ਥੋਪੀ ਬੇਤੁਕੀ ਸ਼ਰਤ 55 ਫ਼ੀਸਦੀ ਲਾਜ਼ਮੀ ਅੰਕਾਂ ਨੂੰ ਖ਼ਤਮ ਕਰਵਾਉਣ ,ਆਰਟ ਐਂਡ ਕਰਾਫ਼ਟ ਦੀਆਂ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਕਰਵਾਉਣ ਅਤੇ ਸਰੀਰਕ ਸਿੱਖਿਆ ਦੀਆਂ ਪ੍ਰਾਇਮਰੀ, ਮਾਸਟਰ ਕੇਡਰ ਅਤੇ ਲੈਕਚਰਾਰ ਪੱਧਰ ਦੀਆਂ ਅਸਾਮੀਆਂ ਜਾਰੀ ਕਰਵਾਉਣ ਲਈ ਉਹ ਮੁੜ 12 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਤੋਂ ਮਾਰਚ ਕਰ ਕੇ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕੀਤਾ ਜਾਵੇਗਾ | ਇਸ ਸਬੰਧੀ ਬੇਰੁਜ਼ਗਾਰਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਜਾਰੀ ਹੈ | ਇਸ ਮੌਕੇ ਰਣਜੀਤ ਸਿੰਘ ਮੌੜ, ਅਮਨ ਸੇਖਾ, ਕਰਮਜੀਤ ਸਿੰਘ ਜਗਜੀਤ ਪੁਰਾ ਅਤੇ ਗੁਰਦੀਪ ਰਾਮਗੜ੍ਹ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ-ਪਿੰਡ 'ਚ ਕਾਂਗਰਸ ਪਾਰਟੀ ਦੀ ਸੰਪਰਕ ਮੁਹਿੰਮ ਨੂੰ ਭਰਪੂਰ ਹੁੰਗਾਰਾ ਮਿਲ ਰਿਹੈ-ਬੀਬੀ ਕਾਂਤਾ ਕੁਠਾਲਾ <br/> ਅਗਲੀ ਖ਼ਬਰ ਥਾਣਾ ਮੁਖੀ ਨੇ ਮਿੰਨੀ ਬੱਸਾਂ 'ਤੇ ਲੱਗੇ ਪ੍ਰੈਸ਼ਰ ਹਾਰਨ ਲੁਹਾਏ <br/>
Ad Position 24
No active advertisement