ਮਹਿਲ ਕਲਾਂ, 28 ਮਾਰਚ (ਅਵਤਾਰ ਸਿੰਘ ਅਣਖੀ)-ਸਰਕਾਰੀ ਹਾਈ ਸਕੂਲ ਮਹਿਲ ਖ਼ੁਰਦ ਵਿਖੇ ਸਾਲਾਨਾ ਨਤੀਜੇ ਦਾ ਐਲਾਨ ਕੀਤਾ ਗਿਆ | ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਕਿਸੇ ਸਮੇਂ ਉਹ ਵੀ ਇਸ ਸਕੂਲ ਦੇ ਵਿਦਿਆਰਥੀ ਸਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਪਹਿਲੀ ਦੂਜੀ, ਤੀਜੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਮੁੱਖ ਅਧਿਆਪਕ ਸਟੇਟ ਐਵਾਰਡੀ ਹੈੱਡਮਾਸਟਰ ਕੁਲਦੀਪ ਸਿੰਘ ਕਮਲ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਅਤੇ ਨਾਲ ਹੀ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਅਖੀਰ 'ਚ ਸਰਪੰਚ ਹਰਪਾਲ ਸਿੰਘ ਮਹਿਲ ਖ਼ੁਰਦ ਨੇ ਸਮੁੱਚੀ ਪੰਚਾਇਤ ਦੀ ਹਾਜ਼ਰੀ ਲਵਾਉਂਦਿਆਂ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਸ਼ਿੰਦਰ ਸਿੰਘ, ਅਵਤਾਰ ਸਿੰਘ ਖ਼ਾਲਸਾ ਪ੍ਰਧਾਨ ਕਿਸਾਨ ਵਿੰਗ, ਤਰਸੇਮ ਸਿੰਘ ਪਲੰਬਰ, ਪੰਚ ਵਿਜੇ ਕੁਮਾਰ, ਪੰਚ ਬੇਅੰਤ ਸਿੰਘ, ਚੇਅਰਮੈਨ ਰਕੇਸ਼ ਕੁਮਾਰ, ਸੂਬੇਦਾਰ ਮੇਜਰ ਗੁਰਜੰਟ ਸਿੰਘ, ਆਤਮਾ ਸਿੰਘ ਫ਼ੌਜੀ, ਸੂਬੇਦਾਰ ਜਗਤਾਰ ਸਿੰਘ, ਪਰਮਜੀਤ ਕੌਰ, ਮਨਜੀਤ ਕੌਰ, ਗੋਗੀ ਕੌਰ, ਕਿਰਨਾ ਰਾਣੀ, ਮਾ: ਜਸਵਿੰਦਰ ਪਾਲ ਸਿੰਘ ਬੁੱਟਰ, ਮਾ: ਮੰਗਲ ਸਿੰਘ, ਸ੍ਰੀ ਕਰਨ ਬਾਤਿਸ਼, ਹਰਪ੍ਰੀਤ ਕੌਰ, ਮੈਡਮ ਹਰਮੀਤ ਕੌਰ, ਅਤੇ ਅਨੀਤਾ ਰਾਣੀ ਵੀ ਹਾਜ਼ਰ ਸਨ |