03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਹੰਡਿਆਇਆ ਇਲਾਕੇ ਦੇ ਪ੍ਰਾਇਮਰੀ ਸਕੂਲਾਂ ਦਾ ਪੰਜਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>

Ad Position 21
No active advertisement
ਅਜੀਤ ਡੈਸਕ 29-03-2026
ਹੰਡਿਆਇਆ, 28 ਮਾਰਚ (ਗੁਰਜੀਤ ਸਿੰਘ ਖੱੁਡੀ)-ਪੰਜਾਬ ਸਕੂਲ ਬੋਰਡ ਮੋਹਾਲੀ ਵਲੋਂ ਐਲਾਨੇ ਪੰਜਵੀਂ ਦਾ ਨਤੀਜਾ ਹੰਡਿਆਇਆ ਇਲਾਕੇ ਦੇ ਸਕੂਲਾਂ ਦਾ ਸ਼ਾਨਦਾਰ ਰਿਹਾ | ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ ਦੇ ਸੀ.ਐਚ.ਟੀ. ਤੇ ਮੱੁਖ ਅਧਿਆਪਕ ਤਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਕੁੱਲ 89 ਵਿਦਿਆਰਥੀਆਂ ਨੇ ਸਾਲਾਨਾ ਪ੍ਰੀਖਿਆ ਦਿੱਤੀ | ਜਿਸ ਵਿਚੋਂ 38 ਬੱਚਿਆਂ ਨੇ ਏ ਗ੍ਰੇਡ, 44 ਬੱਚਿਆਂ ਨੇ ਬੀ ਗ੍ਰੇਡ ਤੇ 7 ਬੱਚਿਆਂ ਨੇ ਸੀ ਗ੍ਰੇਡ ਪ੍ਰਾਪਤ ਕੀਤਾ | ਪੰਜਵੀਂ ਏ ਜਮਾਤ ਵਿਚੋਂ ਸਾਹਿਦ ਅਫ਼ਰੀਕੀ ਨੇ ਪਹਿਲਾ, ਚਾਂਦਨੀ ਕੁਮਾਰੀ ਨੇ ਦੂਜਾ, ਹਰਕੀਰਤ ਸਿੰਘ ਨੇ ਤੀਜਾ ਸਥਾਨ ਲਿਆ | ਪੰਜਵੀਂ ਬੀ ਵਿਚੋਂ ਸਾਂਵਲੀ ਕੁਮਾਰੀ ਨੇ ਪਹਿਲਾ, ਪਵਿੱਤਰ ਕੌਰੀ ਨੇ ਦੂਜਾ, ਸਾਕਸ਼ੀ ਕੁਮਾਰੀ ਨੇ ਤੀਜਾ ਸਥਾਨ ਲਿਆ | ਪੰਜਵੀਂ ਸੀ ਵਿਚੋਂ ਸਹਿਜਦੀਪ ਸਿੰਘ ਨੇ ਪਹਿਲਾ, ਸਹਿਜ ਨੇ ਦੂਜਾ, ਸਾਕਸ਼ੀ ਨੇ ਤੀਜਾ ਸਥਾਨ ਲਿਆ | ਸਰਕਾਰੀ ਪ੍ਰਾਇਮਰੀ ਸਕੂਲ ਸ੍ਰੀ ਗੁਰੂ ਤੇਗ਼ ਬਹਾਦਰ ਹੰਡਿਆਇਆ ਦੇ ਮੁੱਖ ਅਧਿਆਪਕ ਮੇਜਰ ਸਿੰਘ ਤੇ ਜਮਾਤ ਇੰਚਾਰਜ ਤਲਵਿੰਦਰ ਕੌਰ ਨੇ ਦੱਸਿਆ ਕਿ ਇਸ਼ੀਕਾ ਨੇ ਪਹਿਲਾ, ਸਮੀਪਤਾ ਨੇ ਦੂਜਾ, ਨੂਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਸਰਕਾਰੀ ਪ੍ਰਾਇਮਰੀ ਸਕੂਲ ਖੱੁਡੀ ਕਲਾਂ ਦੇ ਮੁੱਖ ਅਧਿਆਪਕ ਪਰਮਿੰਦਰ ਸਿੰਘ ਤੇ ਜਮਾਤ ਇੰਚਾਰਜ ਤੇਜਿੰਦਰ ਸਿੰਘ ਨੇ ਦੱਸਿਆ ਕਿ ਐਸਪ੍ਰੀਤ ਕੌਰ ਨੇ ਪਹਿਲਾ, ਕਾਵਿਆ ਨੇ ਦੂਜਾ, ਮੋਹਿਤ ਸਿੰਘ ਨੇ ਤੀਜਾ ਸਥਾਨ ਲਿਆ | ਸਰਕਾਰੀ ਪ੍ਰਾਇਮਰੀ ਸਕੂਲ ਖੱੁਡੀ ਖ਼ੁਰਦ ਦੇ ਮੁੱਖ ਅਧਿਆਪਕ ਸ਼ੀਨੂੰ ਰਾਣੀ ਨੇ ਦੱਸਿਆ ਕਿ ਸਕੂਲ ਵਿਚੋਂ ਸੁਖਮਨੀ ਕੌਰ ਨੇ ਪਹਿਲਾ, ਦਿਲਪ੍ਰੀਤ ਸਿੰਘ ਨੇ ਦੂਜਾ, ਵਿਸ਼ਵਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਉਨ੍ਹਾਂ ਕਿਹਾ ਕਿ ਸੁਖਮਨੀ ਕੌਰ ਨੇ ਨਵੋਦਿਆ ਪ੍ਰੀਖਿਆ ਵੀ ਪਾਸ ਕੀਤੀ | ਸਰਕਾਰੀ ਪ੍ਰਾਇਮਰੀ ਸਕੂਲ ਧਨੌਲਾ ਖ਼ੁਰਦ ਦੇ ਮੁੱਖ ਅਧਿਆਪਕ ਪੂਜਾ ਤੇ ਬੇਅੰਤ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਨਵੀਤਾ ਬਾਵਾ ਨੇ ਪਹਿਲਾ, ਸੁਖਮਨਦੀਪ ਸਿੰਘ ਨੇ ਦੂਜਾ, ਜਸਕੀਰਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਉਨ੍ਹਾਂ ਨਵਿਤਾ ਬਾਵਾ ਨੇ ਨਵੋਦਿਆ ਦੀ ਪ੍ਰੀਖਿਆ ਵਿਚੋਂ ਜ਼ਿਲ੍ਹੇ ਵਿਚੋਂ 26ਵਾਂ ਸਥਾਨ ਹਾਸਲ ਕੀਤਾ |

Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਦੇ ਵਿਦਿਆਰਥੀ ਓਲੰਪੀਅਡ ਪ੍ਰੀਖਿਆ 'ਚੋ ਮੋਹਰੀ ਰਹੇ <br/> ਅਗਲੀ ਖ਼ਬਰ ਪੰਜਾਬ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ <br/>
Ad Position 24
No active advertisement