ਸੰਗਰੂਰ, 28 ਮਾਰਚ (ਅਮਨਦੀਪ ਸਿੰਘ ਬਿੱਟਾ) - ਭਾਰਤੀਯ ਅੰਬੇਡਕਰ ਮਿਸ਼ਨ ਦੇ ਮੁੱਖ ਸਰਪ੍ਰਸਤ ਬੀਬੀ ਪੂਨਮ ਕਾਂਗੜਾ ਸਾਬਕਾ ਮੈਂਬਰ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਦੇਸ਼ ਦੇ ਮੌਜੂਦ ਸਮਾਜਕ ਅਤੇ ਆਰਥਿਕ ਹਾਲਤਾਂ ਉੱਤੇ ਚਿੰਤਾ ਪ੍ਰਗਟਾਈ ਹੈ | ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਲੋਕ ਹਿਤ ਵਿੱਚ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ | ਸੋਸ਼ਲ ਮੀਡੀਆ ਉੱਪਰ ਪਿਛਲੇ ਕੁਝ ਦਿਨਾਂ ਤੋਂ ਲੋਕ ਡਾਊਨ ਲੱਗਣ ਕਾਰਨ ਆਮ ਜਨਤਾ ਵਿੱਚ ਸਹਿਮ ਅਤੇ ਘਬਰਾਹਟ ਦਾ ਮਾਹੌਲ ਹੈ | ਅਜਿਹੇ ਮਾਹੌਲ ਵਿੱਚ ਘਰੇਲੂ ਵਸਤਾਂ ਦੀ ਕੀਮਤਾਂ ਵੱਧ ਰਹੀਆਂ ਹਨ ਅਤੇ ਇਸ ਦਾ ਫ਼ਾਇਦਾ ਉਠਾਉਂਦੇ ਹੋਏ ਕੁਝ ਮੁਨਾਫ਼ੇਖ਼ੋਰ ਮਾਰਕੀਟ ਵਿੱਚ ਜਮਾ ਖੋਰੀ ਅਤੇ ਕਾਲਾਬਾਜ਼ਾਰੀ ਕਰ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਦੇਸ਼ ਵਿੱਚ ਲੱਗੇ ਲਾਕਡਾਊਨ ਤੋਂ ਅਜੇ ਤੱਕ ਲੋਕ ਉੱਭਰ ਨਹੀਂ ਸਕੇ ਹਨ ਅਜਿਹੇ ਵਿੱਚ ਮਹਿੰਗਾਈ ਲੋਕਾਂ ਦਾ ਹੋਰ ਲੱਕ ਤੋੜ ਕੇ ਰੱਖ ਦੇਵੇਗੀ | ਇਸ ਲਈ ਲੋਕ ਵੀ ਇਸ ਤਰ੍ਹਾਂ ਦੀ ਅਫ਼ਵਾਹਾਂ ਤੋਂ ਚੌਕਸ ਰਹਿਣ |