05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪੰਚਮੁਖੀ ਹਨੂੰਮਾਨ ਅਤੇ ਸ਼ਨੀਦੇਵ ਮੰਦਰ 'ਚ ਹਨੂੰਮਾਨ ਜੈਅੰਤੀ ਮਨਾਈ <br/>

Ad Position 21
No active advertisement
ਅਜੀਤ ਡੈਸਕ 03-04-2026
ਤਪਾ ਮੰਡੀ, 2 ਅਪ੍ਰੈਲ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪੰਚਮੁਖੀ ਹਨੁਮਾਨ ਅਤੇ ਸ਼ਨੀਦੇਵ ਮੰਦਰ ਦਰਾਜ ਫਾਟਕ ਵਿਖੇ ਹਨੂੰਮਾਨ ਜਨਮ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਧਾਰਮਿਕ ਸਮਾਗਮ ਮੌਕੇ ਪੰਡਿਤ ਰਾਹੁਲ ਸ਼ਾਸਤਰੀ ਵਲੋਂ ਸ੍ਰੀ ਸੁੰਦਰ ਕਾਂਡ ਜੀ ਦੇ ਪਾਠ ਕੀਤੇ ਗਏ ਅਤੇ ਰਾਧਾ ਕਿ੍ਸ਼ਨ ਮਹਿਲਾ ਕੀਰਤਨ ਮੰਡਲ ਵਲੋਂ ਹਨੂਮਾਨ ਜੀ ਦਾ ਗੁਣਗਾਨ ਕੀਤਾ ਗਿਆ | ਸ਼ਰਧਾਲੂਆਂ ਨੇ ਪ੍ਰਭੂ ਦੇ ਭਜਨਾਂ ਤੇ ਨੱਚ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ | ਸ੍ਰੀ ਹਨੂੰਮਾਨ ਚਾਲੀਸਾ ਜੀ ਦੇ ਪਾਠ ਕਰਨ ਉਪਰੰਤ ਆਰਤੀ ਕੀਤੀ ਗਈ | ਸਮਾਗਮ ਮੌਕੇ ਲੱਡੂਆਂ ਤੇ ਖੀਰ ਦਾ ਭੋਗ ਲਗਾਇਆ ਗਿਆ | ਇਸ ਮੌਕੇ ਮੰਦਰ ਕਮੇਟੀ ਹਰੀਸ਼ ਮਿੱਤਲ ਗੋਸ਼ਾ, ਮਨੋਜ ਗੋਇਲ, ਚੇਤਨ ਗਰਗ, ਵਿਵੇਕ ਕੌਸ਼ਲ, ਪ੍ਰਦੀਪ ਕੁਮਾਰ ਤੀਲੀ, ਕੀਰਤੀ ਬਿੰਨੀ, ਸੁਰੇਸ਼ ਮਿੱਤਲ, ਸ਼ਨੀ ਭਗਤ ਵਾਲਾ ਰਾਮ, ਮਹਿਲਾ ਮੰਡਲ ਰੀਨਾ, ਰੇਨੂੰ, ਸੁਨੀਤਾ, ਪਰਮੀਲਾ, ਰਿੰਕੀ, ਗੋਲਡੀ, ਅਨੁਰਾਧਾ, ਰਜਨੀ, ਨੀਸ਼ਾ ਆਦਿ ਸ਼ਰਧਾਲੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਹੋਈ ਸੂਬਾ ਪੱਧਰੀ ਮੀਟਿੰਗ <br/> ਅਗਲੀ ਖ਼ਬਰ ਪੰਜਾਬ ਵਿਚ ਗੜੇਮਾਰੀ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦਾ ਸਰਕਾਰ ਤੁਰੰਤ ਮੁਆਵਜ਼ਾ ਦੇਵੇ-ਬੀਬੀ ਬਾਲੀਆ <br/>
Ad Position 24