05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

40 ਗ੍ਰਾਮ ਚਿੱਟੇ ਸਮੇਤ 2 ਕਾਬੂ

Ad Position 21
No active advertisement
ਅਜੀਤ ਡੈਸਕ 03-04-2026
ਲੌਂਗੋਵਾਲ, 2 ਅਪ੍ਰੈਲ (ਵਿਨੋਦ ਸ਼ਰਮਾ, ਖੰਨਾ)-ਇੰਸਪੈਕਟਰ ਬਲਵੰਤ ਸਿੰਘ ਬਲਿੰਗ ਦੇ ਥਾਣਾ ਲੌਂਗੋਵਾਲ ਵਿਖੇ ਬਤੌਰ ਐੱਸ.ਐੱਚ. ਓ. ਅਹੁਦਾ ਸੰਭਾਲਣ ਉਪਰੰਤ ਸਮਾਜ ਵਿਰੋਧੀ ਅਨਸਰਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ | ਤਾਜ਼ਾ ਮਾਮਲੇ ਵਿਚ ਥਾਣਾ ਲੌਂਗੋਵਾਲ ਦੀ ਪੁਲਿਸ ਨੇ 40 ਗ੍ਰਾਮ ਹੈਰੋਇਨ/ਚਿੱਟੇ ਸਮੇਤ 2 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਹੈ | ਐੱਸ.ਐੱਚ.ਓ. ਇੰਸਪੈਕਟਰ ਬਲਵੰਤ ਸਿੰਘ ਬਿਲਿੰਗ ਨੇ ਦੱਸਿਆ ਕਿ ਇਸ ਕੇਸ ਵਿੱਚ ਸਹਿ. ਗੁਰਤੇਜ ਸਿੰਘ ਸਮੇਤ ਪੁਲਿਸ ਪਾਰਟੀ ਜਦੋਂ ਗਸ਼ਤ ਕਰ ਰਹੇ ਸਨ ਤਾਂ ਮੁਖ਼ਬਰੀ ਮਿਲਣ 'ਤੇ ਸੋਨੀ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਲੌਂਗੋਵਾਲ ਅਤੇ ਬਲਵਿੰਦਰ ਸਿੰਘ ਉਰਫ਼ ਵਿਸਕੀ ਵਾਸੀ ਦੁੱਗਾਂ ਦੇ ਵਿਰੁੱਧ ਮੁਕੱਦਮਾ ਰਜਿਸਟਰ ਕਰਵਾਇਆ ਅਤੇ ਦੋਵਾਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ 40 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਇਨ੍ਹਾਂ ਵਿੱਚੋਂ ਦੋਸ਼ੀ ਬਲਵਿੰਦਰ ਸਿੰਘ ਉਰਫ਼ ਵਿਸਕੀ ਦੇ ਖ਼ਿਲਾਫ਼ ਪਹਿਲਾ ਵੀ 20 ਮੁਕੱਦਮੇ ਦਰਜ਼ ਹਨ | ਜਿੰਨਾ ਵਿੱਚੋਂ ਐਨ.ਡੀ.ਪੀ.ਐੱਸ.ਐਕਟ ਤਹਿਤ 3 ਮੁਕੱਦਮੇ, ਅਸਲਾ ਐਕਟ ਤਹਿਤ 7, ਲੁੱਟਾਂ ਖੋਹਾਂ ਦੇ 2, ਲੜਾਈ ਝਗੜੇ ਤਹਿਤ 5, ਐਕਸਾਇਜ ਐਕਟ ਤਹਿਤ 1 ਮੁਕੱਦਮਾ ਹੈ | ਜਦਕਿ ਦੋਸੀ ਸੋਨੀ ਸਿੰਘ ਖ਼ਿਲਾਫ਼ ਵੀ ਐਨ.ਡੀ.ਪੀ.ਐੱਸ. ਐਕਟ ਤਹਿਤ 1 ਮੁਕਦਮਾ ਦਰਜ ਹੈ |


Ad Position 22
No active advertisement
ਪਿਛਲੀ ਖ਼ਬਰ ਮੈਰੀਟੋਰੀਅਸ ਅਧਿਆਪਕ ਅੱਜ ਵਿੱਤ ਮੰਤਰੀ ਦੇ ਨਿਵਾਸ ਦਾ ਕਰਨਗੇ ਘਿਰਾਓ <br/> ਅਗਲੀ ਖ਼ਬਰ ਬਰਨਾਲਾ 'ਚ ਵਹੀਕਲਾਂ 'ਤੇ ਨੰਬਰ ਪਲੇਟਾਂ ਲਗਵਾਉਣ ਦਾ ਕੰਮ ਬੰਦ ਕਰਨ ਸੰਬੰਧੀ ਵਿਧਾਇਕ ਢਿੱਲੋਂ ਨੇ ਲਿਆ ਸਖ਼ਤ ਨੋਟਿਸ <br...
Ad Position 24