06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕੁਲਚਾ-ਬਰਗਰ ਵੇਚਣ ਵਾਲੇ ਨੌਜਵਾਨ ਦੇ ਹੱਥੋਂ ਦਿਨ ਦਿਹਾੜੇ ਸੋਨੇ ਦੀ ਅੰਗੂਠੀ ਲਾਹ ਕੇ ਕਾਰ ਸਵਾਰ ਫ਼ਰਾਰ

Ad Position 21
No active advertisement
ਅਜੀਤ ਡੈਸਕ 05-04-2026
ਟੱਲੇਵਾਲ, 4 ਅਪੈ੍ਰਲ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਗਹਿਲ ਵਿਚ ਦਿਨ ਦਿਹਾੜੇ ਕਾਰ ਸਵਾਰ ਲੁਟੇਰਿਆਂ ਵਲੋਂ ਇਕ ਗ਼ਰੀਬ ਘਰ ਦੇ ਨੌਜਵਾਨ ਨਾਲ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ | ਇਸ ਮੌਕੇ ਪੀੜਤ ਦੁਕਾਨ ਮਾਲਕ ਪਵਨ ਕੁਮਾਰ ਪੁੱਤਰ ਜਸਪਾਲ ਵਰਮਾ ਵਾਸੀ ਗਹਿਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਉਹ ਪਿੰਡ ਵਿਚ ਕੁਲਚੇ-ਬਰਗਰ ਦੀ ਛੋਟੀ ਦੁਕਾਨ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ | ਅੱਜ ਇਕ ਕਾਰ ਵਿਚ ਚਾਰ ਵਿਅਕਤੀ ਉਸ ਦੀ ਦੁਕਾਨ 'ਤੇ ਆਏ ਅਤੇ ਪੁੱਛਣ ਲੱਗੇ ਕਿ ਦੁਕਾਨ 'ਤੇ ਕੀ ਖਾ ਨੂੰ ਬਣਦਾ ਹੈ | ਉਸ ਨੇ ਦੱਸਿਆ ਕਿ ਆਂਡੇ ਅਤੇ ਭੁਰਜੀ ਬਣਦੀ ਹੈ | ਇਸ ਉੱਤੇ ਉਨ੍ਹਾਂ ਨੇ ਚਾਰ ਪਲੇਟ ਭੁਰਜੀ ਤਿਆਰ ਕਰਨ ਲਈ ਕਿਹਾ | ਉਸ ਨੇ ਹੋਰ ਦੱਸਿਆ ਕਿ ਕੁੱਝ ਸਮੇਂ ਬਾਅਦ ਦੋ ਹੋਰ ਵਿਅਕਤੀ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆ ਗਏ ਅਤੇ ਉਨ੍ਹਾਂ ਨੇ ਵੀ ਦੋ ਪਲੇਟਾਂ ਤਿਆਰ ਕਰਨ ਲਈ ਕਿਹਾ | ਇਸ ਦੌਰਾਨ ਸਾਰੇ ਵਿਅਕਤੀ ਮੋਬਾਈਲ 'ਤੇ ਖੇਡ ਖੇਡਦੇ ਰਹੇ ਅਤੇ ਅਚਾਨਕ ਹੀ ਉਨ੍ਹਾਂ ਨੇ ਮੇਰੇ ਹੱਥ ਵਿਚ ਪਾਈ ਸੋਨੇ ਦੀ ਅੰਗੂਠੀ ਧੱਕੇ ਨਾਲ ਲਾਹ ਲਈ ਅਤੇ ਤੁਰੰਤ ਫ਼ਰਾਰ ਹੋ ਗਏ | ਪਵਨ ਕੁਮਾਰ ਨੇ ਦੱਸਿਆ ਕਿ ਇਹ ਪੂਰੀ ਘਟਨਾ ਨੇੜਲੇ ਬੰਦ ਸਰਕਿਟ ਟੈਲੀਵਿਜ਼ਨ ਕੈਮਰੇ ਵਿਚ ਕੈਦ ਹੋ ਗਈ ਹੈ | ਦਿ੍ਸ਼ਾਂ ਮੁਤਾਬਕ ਸ਼ੱਕੀ ਇਕ ਕਾਰ ਵਿਚ ਆਏ ਵਿਅਕਤੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ | ਘਟਨਾ ਤੋਂ ਬਾਅਦ ਇਲਾਕੇ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਹੈ ਅਤੇ ਲੋਕਾਂ ਵਲੋਂ ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ | ਪਵਨ ਕੁਮਾਰ ਅਨੁਸਾਰ ਇਸ ਸਬੰਧੀ ਥਾਣਾ ਟੱਲੇਵਾਲ ਵਿਖੇ ਰਿਪੋਰਟ ਦਿੱਤੀ ਜਾ ਚੁੱਕੀ ਹੈ | ਉੱਧਰ ਦੂਜੇ ਪਾਸੇ ਥਾਣਾ ਟੱਲੇਵਾਲ ਦੇ ਅਧਿਕਾਰੀਆਂ ਨੇ ਸੰਪਰਕ ਕਰਨ 'ਤੇ ਕਿਹਾ ਕਿ ਇਸ ਮਾਮਲੇ ਸਬੰਧੀ ਪੂਰੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੀ ਸੋਨੇ ਵਰਗੀ ਕਣਕ ਦੀ ਫ਼ਸਲ ਦਾ ਬਾਰਿਸ਼ ਕਾਰਨ ਦਾਣਾ ਕਾਲਾ ਹੋਣ ਲੱਗਿਆ ਅਗਲੀ ਖ਼ਬਰ ਪਿੰਡ ਗਾਗੇਵਾਲ ਅਤੇ ਭੋਤਨਾ ਵਿਖੇ ਦੋ ਦਰਜਨ ਦੇ ਕਰੀਬ ਕਿਸਾਨਾਂ ਦੀਆਂ ਟਿਊਬਵੈੱਲ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ
Ad Position 24
No active advertisement