ਮਹਿਲ ਕਲਾਂ, 4 ਅਪ੍ਰੈਲ (ਅਵਤਾਰ ਸਿੰਘ ਅਣਖੀ)-ਰਾਜ ਸਰਕਾਰ ਦੇ ਲਾਰਿਆਂ ਤੋਂ ਅੱਕੇ ਲੋਕ ਹੁਣ ਸੂਬੇ ਅੰਦਰ ਸ਼ੋ੍ਰਮਣੀ ਦਲ ਦੀ ਸਰਕਾਰ ਬਣਾਉਣ ਦਾ ਮਨ ਬਣਾਈ ਬੈਠੇ ਹਨ | ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸੰਤ ਬਲਵੀਰ ਸਿੰਘ ਘੁੰਨਸ ਮੈਂਬਰ ਸ਼ੋ੍ਰਮਣੀ ਕਮੇਟੀ ਨੇ ਕੀਤਾ | ਸੰਤ ਘੁੰਨਸ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਵਲੋਂ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੇ ਹਲਕਿਆਂ ਅੰਦਰ ਮਜ਼ਬੂਤ ਯੋਜਨਾਬੰਦੀ ਅਤੇ ਤਿਆਰੀਆਂ ਹੁਣੇ ਤੋਂ ਹੀ ਜੰਗੀ ਪੱਧਰ 'ਤੇ ਚੱਲ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਭਰ 'ਚ ਹਲਕਾ ਵਾਰ ਹੋ ਰਹੀਆਂ ਰੈਲੀਆਂ ਦੇ ਵੱਡੇ ਇਕੱਠ ਦੱਸ ਰਹੇ ਹਨ, ਕਿ ਕੋਈ ਵੀ ਤਾਕਤ ਸ਼ੋ੍ਰਮਣੀ ਦਲ ਦੀ ਅਗਵਾਈ ਹੇਠ ਬਣਨ ਵਾਲੀ ਅਗਲੀ ਸਰਕਾਰ ਨੂੰ ਰੋਕ ਨਹੀਂ ਸਕੇਗੀ | ਸੰਤ ਘੁੰਨਸ ਨੇ ਕਿਹਾ ਕਿ 'ਆਪ' ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉੱਤਰੀ ਅਤੇ ਕੀਤੇ ਵਾਅਦੇ, ਗਰੰਟੀਆਂ ਅੱਜ ਵੀ ਅਧੂਰੇ ਰਹੇ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਲੋਕਾਂ 'ਚ ਨਿਰਾਸ਼ਾ ਪਾਈ ਜਾ ਰਹੀ ਹੈ | ਅੱਕੇ ਲੋਕ ਆਪਣਾ ਗ਼ੁੱਸਾ ਆਗਾਮੀ ਵਿਧਾਨ ਸਭਾ ਚੋਣਾਂ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਹੱਕ ਵਿਚ ਵੱਡਾ ਫ਼ਤਵਾ ਦੇ ਕੇ ਕੱਢਣਗੇ | ਇਸ ਮੌਕੇ ਮੈਂਬਰ ਸ਼ੋ੍ਰਮਣੀ ਕਮੇਟੀ ਭਾਈ ਪਰਮਜੀਤ ਸਿੰਘ ਖ਼ਾਲਸਾ, ਬਲਦੇਵ ਸਿੰਘ ਗਾਗੇਵਾਲ, ਕੁਲਵੰਤ ਸਿੰਘ ਟਿੱਬਾ, ਡਾ: ਸੁਖਵਿੰਦਰ ਸਿੰਘ ਨਿਹਾਲੂਵਾਲ, ਜਥੇ: ਲਛਮਣ ਸਿੰਘ ਮੂੰਮ, ਸੁਖਵਿੰਦਰ ਸਿੰਘ ਸੁੱਖਾ, ਨਿਸ਼ਾਨ ਸਿੰਘ ਗਹਿਲ, ਸਰਪੰਚ ਬਚਿੱਤਰ ਸਿੰਘ ਧਾਲੀਵਾਲ, ਸੁਖਬੀਰ ਸਿੰਘ ਸੋਖੀ, ਭਿੰਦਰ ਸਿੰਘ ਸੇਖੋ ਆਦਿ ਵੀ ਹਾਜ਼ਰ ਸਨ |