ਬਰਨਾਲਾ, 4 ਅਪ੍ਰੈਲ (ਅਸ਼ੋਕ ਭਾਰਤੀ)-ਜੀ.ਜੀ.ਐੱਸ ਵਰਲਡ ਸਕੂਲ ਬਰਨਾਲਾ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ | ਸਮਾਗਮ ਦੌਰਾਨ ਸ੍ਰੀ ਜਪੁਜੀ ਸਾਹਿਬ ਦੇ ਪਾਠ ਕਰਵਾਏ ਗਏ | ਇਸ ਮੌਕੇ ਬੱਚਿਆਂ ਦਾ ਸਕੂਲ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ | ਸੰਸਥਾ ਦੇ ਚੇਅਰਮੈਨ ਸੌਦਾਗਰ ਸਿੰਘ ਚਹਿਲ, ਡਾਇਰੈਕਟਰ ਲਵਿੰਦਰ ਸਿੰਘ ਚਹਿਲ, ਪਿ੍ੰਸੀਪਲ ਮੈਡਮ ਅਨੁਰਾਧਾ ਸ਼ਰਮਾ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਅਰਦਾਸ ਕੀਤੀ | ਇਸ ਮੌਕੇ ਸਕੂਲ ਸਟਾਫ਼, ਬੱਚੇ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ |