07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਚਿੱਟੇ ਸਮੇਤ ਨੌਜਵਾਨ ਕਾਬੂ

Ad Position 21
No active advertisement
ਅਜੀਤ ਡੈਸਕ 05-04-2026
ਟੱਲੇਵਾਲ, 4 ਅਪੈ੍ਰਲ (ਸੋਨੀ ਚੀਮਾ)-ਥਾਣਾ ਟੱਲੇਵਾਲ ਦੀ ਮੁਖੀ ਕਿਰਨਜੀਤ ਕੌਰ ਦੀ ਅਗਵਾਈ ਵਿਚ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਚੱਲਦਿਆਂ ਪੁਲਿਸ ਪਾਰਟੀ ਨੇ ਇਕ ਨੌਜਵਾਨ ਨੂੰ ਚਿੱਟੇ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕਿਰਨਜੀਤ ਕੌਰ ਨੇ ਦੱਸਿਆ ਕਿ ਪੁਲਿਸ ਪਾਰਟੀ ਜਦ ਨਾਕੇ ਦੌਰਾਨ ਟੱਲੇਵਾਲ ਨਹਿਰ ਦੇ ਪੁਲ 'ਤੇ ਮੌਜੂਦ ਸੀ ਤਾਂ ਮੁਖ਼ਬਰ ਇਤਲਾਹ ਦਿੱਤੀ ਕਿ ਗੋਬਿੰਦ ਸਿੰਘ ਉਰਫ਼ ਗੋਗਾ ਪੁੱਤਰ ਦਲਜੀਤ ਸਿੰਘ ਉਰਫ਼ ਪੱਪੂ ਵਾਸੀ ਭੋਤਨਾ ਜੋ ਨਸ਼ੀਲਾ ਪਦਾਰਥ (ਹੈਰੋਇਨ) ਸਸਤੇ ਰੇਟ ਪਰ ਲਿਆ ਕੇ ਪਿੰਡ ਟੱਲੇਵਾਲ ਅਤੇ ਆਸ ਪਾਸ ਦੇ ਪਿੰਡਾ ਵਿਚ ਤੁਰ ਫਿਰ ਕੇ ਮਹਿੰਗੇ ਭਾਅ ਪਰ ਵੇਚਣ ਦਾ ਆਦੀ ਹੈ, ਜੋ ਇਸ ਸਮੇਂ ਨਸ਼ੀਲਾ ਪਦਾਰਥ (ਹੈਰੋਇਨ) ਵੇਚਣ ਦੀ ਤਾਂਕ ਵਿਚ ਪਿੰਡ ਟੱਲੇਵਾਲ ਤੋਂ ਬੀਹਲੇ ਨੂੰ ਜਾਂਦੇ ਕੱਚੇ ਰਸਤੇ ਪਰ ਮੌਜੂਦ ਹੈ | ਜੇਕਰ ਹੁਣੇ ਹੀ ਟੱਲੇਵਾਲ ਤੋਂ ਬੀਹਲੇ ਨੂੰ ਜਾਂਦੇ ਕੱਚੇ ਰਸਤੇ ਪਰ ਉਸ ਦੀ ਤਲਾਸ਼ ਕੀਤੀ ਜਾਵੇ ਤਾਂ ਗੋਬਿੰਦ ਸਿੰਘ ਉਕਤ ਸਮੇਤ ਨਸ਼ੀਲਾ ਪਦਾਰਥ (ਹੈਰੋਇਨ) ਦੇ ਕਾਬੂ ਆ ਸਕਦਾ ਹੈ | ਇਤਲਾਹ ਉਪਰੰਤ ਪੁਲਿਸ ਪਾਰਟੀ ਨੇ ਗੋਬਿੰਦ ਸਿੰਘ ਉਰਫ਼ ਗੋਗਾ ਨੂੰ 10 ਗ੍ਰਾਮ ਚਿੱਟੇ ਸਮੇਤ ਕਾਬੂ ਕਰ ਲਿਆ ਗਿਆ ਅਤੇ ਐੱਨ.ਡੀ.ਪੀ.ਐੱਸ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਕਿਰਤ ਦੀ ਲੁੱਟ ਖ਼ਿਲਾਫ਼ ਲੋਕਾਂ ਨੂੰ ਇਕਜੁੱਟ ਹੋਣ ਦੀ ਲੋੜ-ਮਨਜੀਤ ਸਿੰਘ ਧਨੇਰ ਅਗਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਨਵੇਂ ਵਿੱਦਿਅਕ ਸੈਸ਼ਨ ਮੌਕੇ ਸਮਾਗਮ ਕਰਵਾਇਆ
Ad Position 24
No active advertisement