07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਗੁ: ਅੜੀਸਰ ਸਾਹਿਬ ਵਿਖੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਜਥੇਬੰਦੀ ਵਲੋਂ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ

Ad Position 21
No active advertisement
ਅਜੀਤ ਡੈਸਕ 05-04-2026
ਹੰਡਿਆਇਆ, 4 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)-'ਅਕਾਲੀ ਦਲ ਵਾਰਿਸ ਪੰਜਾਬ ਦੇ' ਜਥੇਬੰਦੀ ਵਲੋਂ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਬਰਨਾਲਾ ਐਡਵੋਕੇਟ ਗੁਰਵਿੰਦਰ ਸਿੰਘ ਬਰਨਾਲਾ ਦੀ ਅਗਵਾਈ ਵਿਚ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ ਗਈ | ਐਡ: ਗੁਰਵਿੰਦਰ ਸਿੰਘ ਬਰਨਾਲਾ ਨੇ ਜਥੇਬੰਦੀ ਦੇ ਅਹੁਦੇਦਾਰਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਤੇ ਕਿਹਾ ਕਿ ਪਾਰਟੀ ਪ੍ਰਧਾਨ ਤੇ ਐਮ.ਪੀ. ਭਾਈ ਅੰਮਿ੍ਤਪਾਲ ਸਿੰਘ, ਮੀਤ ਪ੍ਰਧਾਨ ਬਾਪੂ ਤਰਸੇਮ ਸਿੰਘ ਵਲੋਂ ਪੰਜਾਬ ਵਿਚ ਚਲਾਈ ਲਹਿਰ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਅ ਕੇ ਗੁਰਸਿੱਖੀ ਜੀਵਨ ਜਿਊਣ ਲਈ ਪ੍ਰੇਰਿਆ ਜਾਵੇਗਾ | ਇਸ ਮੌਕੇ ਮਨੂੰ ਜਿੰਦਲ, ਸੀਨੀ: ਮੀਤ ਪ੍ਰਧਾਨ ਕੇਵਲ ਸਿੰਘ ਜੰਗੀਆਣਾ, ਮੀਤ ਪ੍ਰਧਾਨ ਐਡ: ਯਸ਼ਪਾਲ ਜੋਸ਼ੀ ਤੇ ਬਾਬਾ ਜੱਗੀ ਪੰਧੇਰ, ਮੀਤ ਪ੍ਰਧਾਨ ਗੁਰਮੀਤ ਸਿੰਘ ਸਾਬਕਾ ਸਰਪੰਚ, ਸਕੱਤਰ ਗੁਰਮੇਲ ਸਿੰਘ ਸੰਧੂ ਪੱਤੀ, ਖ਼ਜ਼ਾਨਚੀ ਸੇਵਕ ਸਿੰਘ ਭਦੌੜ, ਜਨਰਲ ਸਕੱਤਰ ਸੁਵਿੰਦਰ ਸਿੰਘ ਠੀਕਰੀਵਾਲਾ, ਜਥੇਬੰਦਕ ਸਕੱਤਰ ਬਲਜਿੰਦਰ ਸਿੰਘ ਬਰਨਾਲਾ, ਗੁਰਮੀਤ ਸਿੰਘ ਮਹਿਲ ਕਲਾਂ, ਗੁਰਪ੍ਰੀਤ ਸਿੰਘ ਭਦੌੜ, ਨੈਬ ਸਿੰਘ ਚੀਮਾ, ਅਮਨਦੀਪ ਸਿੰਘ ਖ਼ਾਲਸਾ, ਯਾਦਵਿੰਦਰ ਸਿੰਘ ਸੰਧੂ ਪੱਤੀ, ਤਾਰੂ ਸਿੰਘ ਬਰਨਾਲਾ, ਗੁਰਜੰਟ ਸਿੰਘ, ਹਰਜੀਤ ਸਿੰਘ ਸਹਿਜੜਾ ਅਹੁਦੇਦਾਰ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਕਾਬੂ <br/> ਅਗਲੀ ਖ਼ਬਰ ਕਿਰਤ ਦੀ ਲੁੱਟ ਖ਼ਿਲਾਫ਼ ਲੋਕਾਂ ਨੂੰ ਇਕਜੁੱਟ ਹੋਣ ਦੀ ਲੋੜ-ਮਨਜੀਤ ਸਿੰਘ ਧਨੇਰ
Ad Position 24
No active advertisement