ਧਨੌਲਾ, 5 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ 60 ਹਜ਼ਾਰ ਰੁਪਏ ਤੋਂ ਉੱਪਰ ਸਰਕਾਰੀ ਨੌਕਰੀ ਦਿੱਤੀ ਜਿਹੜੀ ਕਿ ਆਪਣੇ ਆਪ ਵਿਚ ਰਿਕਾਰਡ ਹੈ | ਇਹ ਪ੍ਰਗਟਾਵਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸਨਾਤਨ ਧਰਮ ਸਭਾ ਧਨੌਲਾ ਵਿਖੇ ਰੱਖੀ ਗਈ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਅਕਾਲੀ ਅਤੇ ਕਾਂਗਰਸ ਸਰਕਾਰਾਂ ਦੌਰਾਨ ਜੀ.ਐਸ. ਅਤੇ ਐਕਸਾਈਜ਼ ਤੋਂ 60 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੁੰਦੀ ਸੀ | ਜਦਕਿ ਆਮ ਆਦਮੀ ਪਾਰਟੀ ਦੇ ਚਾਰ ਸਾਲ ਦੇ ਕਾਰਜਕਾਰ ਦੌਰਾਨ ਇਹ ਆਮਦਨ 1 ਲੱਖ 21 ਹਜ਼ਾਰ ਕਰੋੜ ਰੁਪਏ ਹਾਸਲ ਕੀਤੀ ਗਈ | ਉਨ੍ਹਾਂ ਆਖਿਆ ਕਿ ਅਕਾਲੀ ਦਲ ਕਾਂਗਰਸ ਦੋਵਾਂ ਪਾਰਟੀਆਂ ਨੇ ਜਨਤਾ ਨੂੰ ਲੁੱਟਣ ਲਈ ਬਾਰੀ ਬਣੀ ਹੋਈ ਸੀ | ਉਨ੍ਹਾਂ ਆਖਿਆ ਕਿ 1100 ਕਰੋੜ ਰੁਪਏ ਦਾ ਪ੍ਰਾਈਵੇਟ ਥਰਮਲ ਖਰੀਦ ਕੇ ਸਰਕਾਰ ਨੂੰ ਦਿੱਤਾ ਇਹ ਆਮ ਆਦਮੀ ਪਾਰਟੀ ਦੀ ਬੜੀ ਵੱਡੀ ਪ੍ਰਾਪਤੀ ਰਹੀ ਹੈ | ਉਨ੍ਹਾਂ ਇਕ ਗੱਲ ਜ਼ੋਰ ਦੇ ਕੇ ਆਖੀ ਕਿ ਅਕਾਲੀ ਅਤੇ ਕਾਂਗਰਸ ਸਰਕਾਰ ਦੌਰਾਨ ਕਾਗ਼ਜ਼ਾਂ ਵਿਚ 10 ਰੁਪਏ ਪ੍ਰਤੀ ਯੂਨਿਟ ਖਰੀਦ ਕੀਤੀ ਜਾਂਦੀ ਸੀ ਜਦਕਿ ਸੰਬੰਧਿਤ ਧਿਰ ਨੂੰ ਤਿੰਨ ਰੁਪਏ ਅਤੇ ਆਪਣੇ ਨਿੱਜੀ ਤਿਜੋਰੀ ਵਿਚ 7 ਰੁਪਏ ਪਾ ਲਏ ਜਾਂਦੇ ਸੀ | ਜਦ ਕਿ ਆਮ ਆਦਮੀ ਪਾਰਟੀ ਨੇ ਅਜਿਹਾ ਕੁੱਝ ਵੀ ਨਹੀਂ ਕੀਤਾ | ਉਨ੍ਹਾਂ ਆਖਿਆ ਕਿ ਸਾਰੇ ਲੋਕ ਇਕੱਠਿਆਂ ਹੋ ਕੇ ਕਾਗ਼ਜ਼ ਕਲਮ ਚੁੱਕ ਕੇ ਅਕਾਲੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਇਲਾਕੇ ਲਈ ਲਿਆਂਦੇ ਪੈਸਿਆਂ ਦੇ ਗਰਾਫ਼ ਬਣਾਉਣ | ਉਨ੍ਹਾਂ ਦਾਅਵੇ ਨਾਲ ਆਖਿਆ ਕਿ ਜੇ ਹਲਕਾ ਬਰਨਾਲਾ ਅੰਦਰ ਦੋਹਾਂ ਪਾਰਟੀਆਂ ਦੇ ਮੁਕਾਬਲੇ 10 ਗੁਣਾ ਪੈਸੇ ਵੱਧ ਨਾ ਲਿਆਂਦੇ ਹੋਏ ਤਾਂ ਉਹ ਅਗਲੀ ਇਲੈੱਕਸ਼ਨ ਵਿਚ ਲੋਕ ਕਚਹਿਰੀ ਵਿਚ ਨਹੀਂ ਆਉਣਗੇ | ਉਨ੍ਹਾਂ ਆਖਿਆ ਕਿ ਸਕੂਲਾਂ ਲਈ ਕਰੋੜਾਂ ਰੁਪਏ ਖ਼ਰਚ ਕੀਤੇ ਗਏ 18 ਫੁੱਟੀਆਂ ਸੜਕਾਂ ਦੇ ਅੰਬਾਰ ਲਗਾਏ ਗਏ ਹਰ ਪਿੰਡ ਸ਼ਹਿਰ ਵਿਚ ਵਿਕਾਸ ਕੀਤਾ ਗਿਆ | ਹਰ ਪਰਿਵਾਰ ਲਈ 10 ਲੱਖ ਰੁਪਏ ਦਾ ਇਲਾਜ ਮੁਹੱਈਆ ਕਰਵਾਉਣ ਦੀ ਨਿੱਗਰ ਯੋਜਨਾ ਬਣਾਈ ਗਈ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਆਖਿਆ ਜੇ ਭਗਵੰਤ ਮਾਨ ਦੀ ਸਰਕਾਰ ਦੇ ਕੰਮ ਦੂਸਰਿਆਂ ਦੇ ਮੁਕਾਬਲੇ 10 ਗੁਣਾਂ ਤੋਂ ਵੱਧ ਅੱਗੇ ਨਾ ਲੰਘੇ ਤਾਂ ਉਹ ਜਵਾਬ ਦੇਹ ਹੋਣਗੇ ਨਹੀਂ ਤਾਂ ਅਗਲੀ ਵਿਧਾਨ ਸਭਾ ਚੋਣ ਲੋਕਾਂ ਵਲੋਂ ਆਮ ਆਦਮੀ ਪਾਰਟੀ ਦੇ ਹੱਕ ਵਿਚ ਲੜੀ ਜਾਣੀ ਚਾਹੀਦੀ ਹੈ | ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਰਾਮ ਤੀਰਥ ਮੰਨਾ, ਹਰਿੰਦਰ ਸਿੰਘ ਧਾਲੀਵਾਲ ਇੰਚਾਰਜ ਹਲਕਾ ਬਰਨਾਲਾ, ਸਮਾਜ ਸੇਵੀ ਡਾਕਟਰ ਦਿਲਸ਼ਾਦ ਅਖ਼ਤਰ, ਬਾਬੂ ਜਨਕ ਰਾਜ ਬਾਂਸਲ ਚੇਅਰਮੈਨ ਗਊਸ਼ਾਲਾ ਕਮੇਟੀ, ਗੁਰਜੋਤ ਸਿੰਘ ਭੱਠਲ ਚੇਅਰਮੈਨ ਮਾਰਕੀਟ ਕਮੇਟੀ ਧਨੌਲਾ, ਮਿੱਠੂ ਖ਼ਾਨ ਪ੍ਰਧਾਨ ਮੁਸਲਿਮ ਵੈੱਲਫੇਅਰ ਕਮੇਟੀ, ਸੀਨੀਅਰ ਆਗੂ ਡਾਕਟਰ ਸਰਾਜ ਘਨੌਰ, ਬੂਟਾ ਸਿੰਘ ਪ੍ਰਧਾਨ, ਰਜਿੰਦਰ ਕੁਮਾਰ ਪ੍ਰਧਾਨ ਰਾਮ-ਲੀਲ੍ਹਾ ਕਲੱਬ ਧਨੌਲਾ, ਪੱਪੂ ਟੇਲਰ ਮਾਸਟਰ, ਦਰਸ਼ਨ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ |