30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

'ਆਪ' ਦੇ ਜੁਝਾਰੂ ਆਗੂ ਗਗਨਦੀਪ ਸਿੰਘ ਠੀਕਰੀਵਾਲਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

Ad Position 21
No active advertisement
ਅਜੀਤ ਡੈਸਕ 07-04-2026
ਮਹਿਲ ਕਲਾਂ, 6 ਅਪ੍ਰੈਲ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੇ ਜੁਝਾਰੂ ਨੌਜਵਾਨ ਆਗੂ ਗਗਨਦੀਪ ਸਿੰਘ ਠੀਕਰੀਵਾਲਾ ਦੇ ਅੰਤਿਮ ਸਸਕਾਰ ਸਮੇਂ ਵੱਡੀ ਗਿਣਤੀ ਵਿੱਚ ਵੱਖ ਵੱਖ ਆਗੂਆਂ, ਆਪ ਵਲੰਟੀਅਰਾਂ, ਪਿੰਡ ਵਾਸੀਆਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ | ਆਗੂਆਂ ਨੇ ਕਿਹਾ ਕਿ ਗਗਨਦੀਪ ਦੇ ਜੋਬਨ ਰੁੱਤੇ ਅਚਾਨਕ ਹੀ ਤੁਰ ਜਾਣ ਨਾਲ ਪਾਰਟੀ ਅਤੇ ਪਰਿਵਾਰ ਨੂੰ ਨਾ ਪੂਰਿਆ ਹੋਣ ਵਾਲਾ ਵੱਡਾ ਘਾਟਾ ਪਿਆ ਹੈ | ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਚੇਅਰਮੈਨ ਪਰਮਿੰਦਰ ਸਿੰਘ ਭੰਗੂ, ਗੁਰਦੀਪ ਸਿੰਘ ਬਾਠ, ਕਾਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਮੌੜ, ਐਡਵੋਕੇਟ ਜਸਵੀਰ ਸਿੰਘ ਖੇੜੀ, ਜਸਮੇਲ ਸਿੰਘ ਡੇਅਰੀਵਾਲਾ, ਸਰਪੰਚ ਨਿਰਭੈ ਸਿੰਘ ਛੀਨੀਵਾਲ, ਸੰਮਤੀ ਮੈਂਬਰ ਸੰਦੀਪ ਭੁੱਲਰ, ਆਪ ਆਗੂ ਜਸਪ੍ਰੀਤ ਹੈਪੀ, ਡਾ. ਦਰਸ਼ਨ ਸਿੰਘ ਠੀਕਰੀਵਾਲਾ, ਸਰਪੰਚ ਕਿਰਨਜੀਤ ਸਿੰਘ ਹੈਪੀ, ਸੰਮਤੀ ਮੈਂਬਰ ਦਵਿੰਦਰ ਸਿੰਘ ਧਨੋਆ, ਮੁੱਖ ਸਲਾਹਕਾਰ ਗੁਰਦੀਪ ਸਿੰਘ ਛਾਪਾ, ਬਿੰਦਰ ਸਿੰਘ ਪੀ.ਏ., ਐਡਵੋਕੇਟ ਸਰਬਜੀਤ ਕੌਰ, ਰਮਨਦੀਪ ਦੀਪੀ ਗੁੰਮਟੀ, ਹਾਕਮ ਸਿੰਘ ਛੀਨੀਵਾਲ ਆਦਿ ਆਗੂ ਹਾਜ਼ਰ ਸਨ | ਇਸ ਮੌਕੇ ਆਗੂਆਂ ਨੇ ਕਿਹਾ ਕਿ ਗਗਨ ਠੀਕਰੀਵਾਲਾ ਇਕ ਮਿਹਨਤੀ ਅਤੇ ਜੁਝਾਰੂ ਕਾਰਕੁਨ ਸੀ, ਜਿਸ ਨੇ ਸ਼ੁਰੂਆਤ ਦੇ ਸਮੇਂ ਤੋਂ ਲੈ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ | ਉਨ੍ਹਾਂ ਵਲੋਂ ਨਿਸ਼ਕਾਮ ਭਾਵਨਾ ਨਾਲ ਨਿਭਾਈਆਂ ਅਣਥੱਕ ਸੇਵਾਵਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ | ਆਗੂਆਂ ਨੇ ਪਾਰਟੀ ਵਲੋਂ ਝੰਡਾ ਪਾ ਕੇ ਆਪਣੇ ਮਹਿਬੂਬ ਆਗੂ ਅੰਤਿਮ ਵਿਦਾਇਗੀ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਮਨਾਲ ਵਿਖੇ ਨਵੇਂ ਸੈਸ਼ਨ ਦੀ ਸ਼ੁੱਭ ਆਰੰਭਤਾ ਮੌਕੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਪਿੰਡ ਟੱਲੇਵਾਲ ਦਾ ਕ੍ਰਿਕਟ ਕੱਪ ਡਾਲਾ ਦੀ ਟੀਮ ਨੇ ਕੋਟੜਾ ਕੌੜਾ ਨੂੰ ਹਰਾ ਕੇ ਆਪਣੇ ਨਾਂਅ ਕੀਤਾ <br/>
Ad Position 24