30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਆੜ੍ਹਤੀਆ ਵਰਗ ਕਮਜ਼ੋਰ ਹੋਇਆ ਤਾਂ ਇਸ ਦਾ ਸਿੱਧਾ ਅਸਰ ਕਿਸਾਨਾਂ 'ਤੇ ਪਵੇਗਾ-ਬੀਬੀ ਬਾਲੀਆਂ ਅਤੇ ਆਸ਼ੂ ਭੂਤ

Ad Position 21
No active advertisement
ਅਜੀਤ ਡੈਸਕ 07-04-2026
ਤਪਾ ਮੰਡੀ, 6 ਅਪ੍ਰੈਲ (ਵਿਜੇ ਸ਼ਰਮਾ)-ਆੜ੍ਹਤੀਆ ਵਰਗ ਨਾਲ ਕੀਤਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਹੈ ਜੇਕਰ ਸਰਕਾਰ ਨੇ ਆਪਣਾ ਵਾਅਦਾ ਤੁਰੰਤ ਪੂਰਾ ਨਾ ਕੀਤਾ ਤਾਂ ਆੜ੍ਹਤੀਆ ਵਰਗ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜ਼ਬੂਰ ਹੋਵੇਗਾ | ਇਹ ਸ਼ਬਦ ਕਾਂਗਰਸ ਦੀ ਮਹਿਲਾ ਆਗੂ ਬੀਬੀ ਸੁਰਿੰਦਰ ਕੌਰ ਬਾਲੀਆਂ ਅਤੇ ਸਾਬਕਾ ਪ੍ਰਧਾਨ ਆਸ਼ੂ ਭੂਤ ਨੇ ਕਿਹਾ ਕਿ 2024 ਵਿਚ ਪੰਜਾਬ ਸਰਕਾਰ ਅਤੇ ਆੜ੍ਹਤੀਆ ਐਸੋਸੀਏਸ਼ਨ ਵਿਚਕਾਰ ਹੋਈ ਮੀਟਿੰਗ ਵਿਚ ਵਾਅਦਾ ਕੀਤਾ ਹੋਇਆ ਸੀ ਕਿ ਜੇਕਰ ਕੇਂਦਰ ਸਰਕਾਰ ਪੂਰਾ 2.5 ਫ਼ੀਸਦੀ ਕਮਿਸ਼ਨ ਨਹੀਂ ਦਿੰਦੀ ਹੈ ਤਾਂ ਪੰਜਾਬ ਸਰਕਾਰ ਆਪਣੇ ਖ਼ਜ਼ਾਨੇ ਵਿਚੋਂ ਇਸ ਦੀ ਭਰਪਾਈ ਕਰੇਗੀ | ਇਹ ਵਾਅਦਾ ਸਿਰਫ਼ ਇਕ ਆਮ ਬਿਆਨ ਨਹੀਂ ਸੀ, ਸਗੋਂ ਆੜ੍ਹਤੀਆ ਵਰਗ ਨੂੰ ਭਰੋਸਾ ਦਿਵਾਉਣ ਲਈ ਲਿਆ ਗਿਆ ਇਕ ਵੱਡਾ ਫੈਸਲਾ ਸੀ | ਉਨ੍ਹਾਂ ਕਿਹਾ ਕਿ ਸਮਾਂ ਬੀਤਣ ਦੇ ਬਾਵਜੂਦ ਵੀ ਇਹ ਵਾਅਦਾ ਪੂਰਾ ਨਹੀਂ ਹੋਇਆ ਹੈ ਅਤੇ ਆੜ੍ਹਤੀਆ ਵਰਗ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਆੜ੍ਹਤੀਆ ਵਰਗ ਕਮਜ਼ੋਰ ਹੋਇਆ ਤਾਂ ਇਸ ਦਾ ਸਿੱਧਾ ਅਸਰ ਕਿਸਾਨਾਂ 'ਤੇ ਪਵੇਗਾ ਜਿਸ ਕਰ ਕੇ ਖੇਤੀਬਾੜੀ ਧੰਦੇ 'ਤੇ ਵੱਡਾ ਅਸਰ ਪੈ ਸਕਦਾ ਹੈ ਕਿਉਂਕਿ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਇਕ ਵਰਗ ਦੀ ਮੰਗ ਨਹੀਂ ਹੈ, ਸਗੋਂ ਪੂਰੀ ਖੇਤੀਬਾੜੀ ਆਰਥਿਕਤਾ ਨਾਲ ਜੁੜਿਆ ਮੁੱਦਾ ਹੈ | ਇਸ ਲਈ ਸਰਕਾਰ ਨੂੰ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ ਕਿਉਂਕਿ ਆੜ੍ਹਤੀਆਂ ਅਤੇ ਕਿਸਾਨਾਂ ਦਾ ਆਪਸੀ ਨਹੁੰ ਮਾਸ ਦਾ ਰਿਸ਼ਤਾ ਹੈ | ਇਸ ਲਈ ਸਰਕਾਰ ਨੂੰ ਆੜਤੀਆਂ ਦੀਆਂ ਮੰਗਾਂ ਵੱਲ ਧਿਆਨ ਕਰ ਕੇ ਉਨ੍ਹਾਂ ਨੂੰ ਜਲਦੀ ਪੂਰਾ ਕਰਨਾ ਚਾਹੀਦਾ ਹੈ ਕਿਉਂਕਿ ਆੜਤੀਆਂ ਦੇ ਪਰਿਵਾਰ ਵੀ ਆੜਤ 'ਤੇ ਹੀ ਪਲਦੇ ਹਨ | ਇਸ ਲਈ ਸਰਕਾਰ ਆੜਤੀਆਂ ਦੀਆਂ ਮੰਗਾਂ ਵੱਲ ਗੌਰ ਕਰੇ | ਇਸ ਮੌਕੇ ਸਟੇਟ ਐਵਾਰਡੀ ਪਵਨ ਕੁਮਾਰ ਬਤਾਯਾ, ਨਰਿੰਦਰ ਨਿੰਦੀ ਮਿੱਤਲ, ਵਿਨੋਦ ਕੁਮਾਰ ਗੋਗੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਪੰਜਾਬ ਸਰਕਾਰ ਤੁਰੰਤ ਜਾਰੀ ਕਰੇ-ਡਕੌਂਦਾ ਆਗੂ ਅਗਲੀ ਖ਼ਬਰ ਅਕਾਲ ਅਕੈਡਮੀ ਮਨਾਲ ਵਿਖੇ ਨਵੇਂ ਸੈਸ਼ਨ ਦੀ ਸ਼ੁੱਭ ਆਰੰਭਤਾ ਮੌਕੇ ਧਾਰਮਿਕ ਸਮਾਗਮ ਕਰਵਾਇਆ
Ad Position 24