ਸ਼ਹਿਣਾ, 6 ਅਪ੍ਰੈਲ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਸਮੇਤ ਡਕੌਂਦਾ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੇਮੌਸਮੀ ਬਰਸਾਤ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਤੁਰੰਤ ਗਿਰਦਾਵਰੀ ਕਰਵਾ ਕੇ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਰਾਸ਼ੀ ਪੰਜਾਬ ਸਰਕਾਰ ਜਾਰੀ ਕਰੇ | ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ ਬਰਨਾਲਾ ਨੇ ਦੱਸਿਆ ਕਿ ਕਿਸਾਨ ਦੀ ਫ਼ਸਲ 6 ਮਹੀਨੇ ਦੀ ਪਾਲੀ ਹੋਈ ਕੁੱਝ ਸਮੇਂ ਵਿਚ ਬਰਬਾਦ ਹੋ ਜਾਂਦੀ ਹੈ, ਸਰਕਾਰ ਨੂੰ ਫ਼ਸਲਾਂ ਦਾ ਬੀਮਾ ਕਰਨਾ ਚਾਹੀਦਾ ਹੈ | ਕੇਂਦਰ ਤੇ ਪੰਜਾਬ ਸਰਕਾਰ ਨੂੰ ਕਿਸਾਨੀ ਦੀ ਬਾਂਹ ਫੜੀ ਚਾਹੀਦੀ ਹੈ ਪਿਛਲੇ ਸਮੇਂ ਹੜ੍ਹਾਂ ਦੀ ਵੱਡੀ ਮਾਰ ਪਈ | ਹੁਣ ਕਣਕ, ਸਰੋ੍ਹਾ, ਛੋਲੇ, ਜੌ ਆਦਿ ਹਾੜੀ ਦੀਆਂ ਫ਼ਸਲਾਂ ਗੜੇਮਾਰੀ ਨਾਲ ਨੁਕਸਾਨੀਆਂ ਗਈਆਂ ਹਨ | ਜਿਨ੍ਹਾਂ ਦਾ ਮੁਆਵਜ਼ਾ ਸਰਕਾਰ ਜਲਦੀ ਜਾਰੀ ਕਰੇ | ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਨੇ ਕਿਹਾ ਕਿ ਕਿਸਾਨਾਂ ਸਿਰ ਚੜਿ੍ਹਆ ਕਰਜ਼ਾ ਮੁਆਫ਼ ਕੀਤਾ ਜਾਵੇ | ਜਿਹੜੇ ਇਲਾਕਿਆਂ ਵਿਚ ਮੀਂਹ ਤੇ ਗੜੇਮਾਰੀ ਨਾਲ ਫ਼ਸਲਾਂ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਨੂੰ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣਾ ਚਾਹੀਦਾ ਹੈ | ਬਲਾਕ ਸ਼ਹਿਣਾ ਦੇ ਜਰਨਲ ਸਕੱਤਰ ਭੁਪਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਜੇ ਤੱਕ ਕੋਈ ਮੁਆਵਜ਼ਾ ਦਾ ਐਲਾਨ ਨਹੀਂ | ਅਸੀਂ ਮੰਗ ਕਰਦੇ ਹਾਂ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇ |