30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਗੋਇਲ ਕਲਾਸਿਜ਼ ਵਿਖੇ ਸਰਸਵਤੀ ਮਾਤਾ ਦੀ ਮੂਰਤੀ ਸਥਾਪਨਾ ਕਰਵਾਈ <br/>

Ad Position 21
No active advertisement
ਅਜੀਤ ਡੈਸਕ 07-04-2026
ਬਰਨਾਲਾ, 6 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਗੋਇਲ ਕਲਾਸਿਜ਼ ਬਰਨਾਲਾ ਵਿਖੇ ਵਿਦਿਆ ਦੀ ਦੇਵੀ ਸਰਸਵਤੀ ਮਾਤਾ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਸਥਾਪਨਾ ਪੂਰੇ ਧਾਰਮਿਕ ਰੀਤੀ ਰਿਵਾਜ਼ਾਂ ਦੇ ਨਾਲ ਕੀਤੀ ਗਈ | ਮੂਰਤੀ ਦੀ ਸਥਾਪਨਾ ਆਚਾਰੀਆ ਪੰਡਿਤ ਸੋਮਨਾਥ ਸ਼ਰਮਾ ਵਲੋਂ ਕਰਵਾਈ ਗਈ | ਸੰਸਥਾ ਦੇ ਐਮ.ਡੀ. ਰਾਹੁਲ ਗੋਇਲ ਕੋਟਾ ਵਾਲੇ ਸਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਵਿਚ ਵਿਦਿਆ ਦੀ ਦੇਵੀ ਮਾਤਾ ਸਰਸਵਤੀ ਜੀ ਦਾ ਆਸ਼ੀਰਵਾਦ ਮਿਲਦਾ ਰਹੇ ਇਸੇ ਲਈ ਸੰਸਥਾ ਦੇ ਵਿਹੜੇ ਵਿਚ ਵਿਦਿਆ ਅਤੇ ਸੁਰਾਂ ਦੀ ਦੇਵੀ ਸਰਸਵਤੀ ਮਾਤਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਸਥਾਪਨਾ ਕਰਵਾਈ ਗਈ ਹੈ | ਉਨ੍ਹਾਂ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼ ਇਲਾਕੇ ਦੇ ਵਿਦਿਆਰਥੀਆਂ ਨੂੰ ਅੱਜ ਦੇ ਮੁਕਾਬਲੇ ਦੇ ਯੁੱਗ ਦੇ ਹਾਣੀ ਬਣਾਉਣਾ ਹੈ | ਇਸ ਮਕਸਦ ਦੇ ਨਾਲ ਹੀ ਇਸ ਵਿਦਿਆਰਥੀ ਇਸ ਸੰਸਥਾ ਵਿਚ ਵਿਦਿਆਰਥੀਆਂ ਨੂੰ ਟਰੇਨਿੰਗ/ਕੋਚਿੰਗ ਦਿੱਤੀ ਜਾਂਦੀ ਹੈ ਅਤੇ ਇਸ ਸੰਸਥਾ ਪਿਛਲੇ ਨੌ ਸਾਲਾਂ ਤੋਂ ਲਗਾਤਾਰ ਆਪਣੇ ਉਦੇਸ਼ ਵਿਚ ਕਾਮਯਾਬ ਰਹਿੰਦਿਆਂ ਵਧੀਆ ਨਤੀਜੇ ਹਾਸਲ ਕਰਨ ਵਿਚ ਕਾਮਯਾਬ ਰਹੀ ਹੈ | ਇਸ ਮੌਕੇ ਧਾਰਮਿਕ ਸ਼ਖ਼ਸੀਅਤ ਬਾਬਾ ਭਗਵਾਨ ਦਾਸ ਜੀ, ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, 'ਆਪ' ਆਗੂ ਧੀਰਜ ਕੁਮਾਰ ਦੱਦਾਹੂਰ , ਨਗਰ ਕੌਂਸਲ ਤਪਾ ਦੇ ਪ੍ਰਧਾਨ ਡਾ: ਸੋਨਿਕਾ ਬਾਂਸਲ, ਆਰ.ਐੱਸ.ਐੱਸ. ਦੇ ਸੁਖਦਰਸ਼ਨ ਗਰਗ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਨਰਿੰਦਰ ਗਰਗ ਨੀਟਾ, ਕਾਂਗਰਸੀ ਆਗੂ ਬੀਬੀ ਸੁਰਿੰਦਰ ਕੌਰ ਬਾਲੀਆਂ, ਅਕਾਲੀ ਆਗੂ ਬੇਅੰਤ ਸਿੰਘ ਮਾਂਗਟ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਹਾਜ਼ਰੀ ਲਵਾਈ | ਰਾਕੇਸ਼ ਗੋਇਲ, ਐਮ.ਡੀ. ਰਾਹੁਲ ਗੋਇਲ ਅਤੇ ਗੋਇਲ ਪਰਿਵਾਰ ਵਲੋਂ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਪਿੰਡ ਹਮੀਦੀ ਵਾਸੀਆਂ ਨੇ ਇਕਜੁੱਟਤਾ ਨਾਲ ਲਿਆ ਅਹਿਮ ਫ਼ੈਸਲਾ ਅਗਲੀ ਖ਼ਬਰ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਪੰਜਾਬ ਸਰਕਾਰ ਤੁਰੰਤ ਜਾਰੀ ਕਰੇ-ਡਕੌਂਦਾ ਆਗੂ
Ad Position 24