30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਪਿੰਡ ਹਮੀਦੀ ਵਾਸੀਆਂ ਨੇ ਇਕਜੁੱਟਤਾ ਨਾਲ ਲਿਆ ਅਹਿਮ ਫ਼ੈਸਲਾ

Ad Position 21
No active advertisement
ਅਜੀਤ ਡੈਸਕ 07-04-2026
ਮਹਿਲ ਕਲਾਂ, 6 ਅਪ੍ਰੈਲ (ਅਵਤਾਰ ਸਿੰਘ ਅਣਖੀ)-ਪਿੰਡ ਹਮੀਦੀ ਵਿਖੇ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਦੀ ਚੋਰੀ, ਟਰਾਂਸਫਾਰਮਰਾਂ ਦੀ ਭੰਨਤੋੜ ਅਤੇ ਬੇਸਹਾਰਾ ਪਸ਼ੂਆਂ ਵਲੋਂ ਫਸਲਾਂ ਦੇ ਉਜਾੜੇ ਦੀ ਸਮੱਸਿਆ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਇਕਜੁੱਟ ਹੋ ਕੇ ਅਹਿਮ ਫੈਸਲਾ ਲਿਆ ਗਿਆ | ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸਰਪੰਚ ਓਮਨਦੀਪ ਸਿੰਘ ਸੋਹੀ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ, ਲੋਕਲ ਗੁਰਦੁਆਰਾ ਕਮੇਟੀ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਭਰਵਾਂ ਇਕੱਠ ਕੀਤਾ ਗਿਆ | ਇਸ ਮੌਕੇ ਪੰਚਾਇਤ ਵਲੋਂ ਪੇਸ਼ ਕੀਤੇ ਗਏ ਮਤੇ ਨੂੰ ਸਾਰੇ ਪਿੰਡ ਵਾਸੀਆਂ ਨੇ ਹੱਥ ਖੜੇ ਕਰ ਕੇ ਪ੍ਰਵਾਨਗੀ ਦਿੱਤੀ ਕਿ ਆਪਣੇ ਤੌਰ 'ਤੇ ਪਿੰਡ 'ਚ ਮੋੜਾਂ ਉਪਰ ਰਾਤ ਸਮੇਂ ਪਹਿਰੇ ਲਗਾਏ ਜਾਣ, ਤਾਂ ਜੋ ਚੋਰੀਆਂ ਦੀ ਭਰਮਾਰ ਨੂੰ ਠੱਲ੍ਹ ਪਾਈ ਜਾ ਸਕੇ | ਆਗੂਆਂ ਨੇ ਦੱਸਿਆ ਕਿ ਚੋਰ ਗਰੋਹ ਵਲੋਂ ਰਾਤ ਦੇ ਸਮੇਂ ਖੇਤਾਂ ਵਿਚੋਂ ਮੋਟਰਾਂ ਦੀਆਂ ਕੇਬਲ ਤਾਰਾਂ ਵੱਢ, ਟਰਾਂਸਫਾਰਮਰਾਂ ਦੀ ਭੰਨਤੋੜ ਕਰ ਕੇ ਤੇਲ-ਤਾਂਬਾ ਚੋਰੀ ਕਰਨ ਦੀਆਂ ਘਟਨਾਵਾਂ 'ਚ ਆਏ ਦਿਨ ਭਾਰੀ ਵਾਧਾ ਹੋ ਰਿਹਾ ਹੈ | ਇਸ ਤੋਂ ਇਲਾਵਾ ਬਾਹਰਲੇ ਪਿੰਡਾਂ ਤੋਂ ਬੇਸਹਾਰਾ ਪਸ਼ੂਆਂ ਨੂੰ ਪਿੰਡ ਦੀ ਹੱਦ 'ਚ ਛੱਡੇ ਜਾਣ ਕਾਰਨ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ, ਜਿਸ ਨਾਲ ਕਿਸਾਨ ਵਰਗ ਭਾਰੀ ਮਾਨਸਿਕ ਪ੍ਰੇਸ਼ਾਨੀ 'ਚੋਂ ਲੰਘ ਰਿਹਾ ਹੈ | ਸਾਬਕਾ ਸਰਪੰਚ ਦਰਸ਼ਨ ਸਿੰਘ ਰਾਣੂ, ਪੰਚ ਏਕਮ ਸਿੰਘ ਦਿਉਲ, ਹਰਪਾਲ ਸਿੰਘ ਪਾਲੀ, ਕੁਲਦੀਪ ਸਿੰਘ ਦਿਉਲ, ਜਥੇਦਾਰ ਕੌਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਪਿੰਡ ਪੱਧਰ 'ਤੇ ਇਕੱਠੇ ਹੋ ਕੇ ਇਹ ਅਹਿਮ ਕਦਮ ਚੁੱਕਣਾ ਜ਼ਰੂਰੀ ਸੀ | ਉਨ੍ਹਾਂ ਦੱਸਿਆ ਕਿ ਹੁਣ ਪਿੰਡ ਦੇ ਲੋਕਾਂ ਵਲੋਂ ਰਲ ਮਿਲ ਕੇ ਵੱਖ-ਵੱਖ ਰਸਤਿਆਂ 'ਤੇ ਰਾਤ ਦੇ ਸਮੇਂ ਪਹਿਰੇ ਲਗਾਏ ਜਾਣਗੇ | ਇਸ ਲਈ ਪੁਲਿਸ ਨਾਲ ਵੀ ਸਹਿਯੋਗ ਕੀਤਾ ਜਾਵੇਗਾ | ਪਿੰਡ ਵਾਸੀਆਂ ਵਲੋਂ ਦਿੱਤੇ ਗਏ ਭਰਪੂਰ ਸਹਿਯੋਗ ਅਤੇ ਏਕਤਾ ਲਈ ਆਗੂਆਂ ਨੇ ਸਾਰੇ ਪਿੰਡ ਦਾ ਧੰਨਵਾਦ ਵੀ ਕੀਤਾ | ਉਨ੍ਹਾਂ ਕਿਹਾ ਕਿ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਅੱਗੇ ਆ ਕੇ ਪਿੰਡ ਵਾਸੀਆਂ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਜਿਹੇ ਉਪਰਾਲੇ ਕਰਨ ਦੀ ਲੋੜ ਹੈ |
Ad Position 22
No active advertisement
ਪਿਛਲੀ ਖ਼ਬਰ ਛੀਨੀਵਾਲ ਖ਼ੁਰਦ ਹਾਈ ਸਕੂਲ ਨੂੰ ਏਅਰਫੋਰਸ ਦੇ ਸਾਬਕਾ ਅਧਿਕਾਰੀ ਵਲੋਂ ਜਨਰੇਟਰ ਭੇਟ ਅਗਲੀ ਖ਼ਬਰ ਗੋਇਲ ਕਲਾਸਿਜ਼ ਵਿਖੇ ਸਰਸਵਤੀ ਮਾਤਾ ਦੀ ਮੂਰਤੀ ਸਥਾਪਨਾ ਕਰਵਾਈ <br/>
Ad Position 24