ਟੱਲੇਵਾਲ, 6 ਅਪੈ੍ਰਲ (ਸੋਨੀ ਚੀਮਾ)-ਸਰਕਾਰੀ ਹਾਈ ਸਕੂਲ ਛੀਨੀਵਾਲ ਖ਼ੁਰਦ ਵਿਖੇ ਪਿੰਡ ਦੇ ਵਸਨੀਕ ਮੇਜਰ ਸਿੰਘ ਜਿਹੜੇ ਕਿ ਏਅਰਫੋਰਸ ਦੇ ਸਾਬਕਾ ਅਧਿਕਾਰੀ ਵੀ ਹਨ ਅਤੇ ਮੌਜੂਦਾ ਸਮੇਂ ਕੈਨੇਡਾ ਵਿਚ ਵੀ ਰਹਿ ਰਹੇ ਹਨ, ਨੇ ਸਕੂਲ ਨੂੰ 15 ਕਿੱਲੋਵਾਟ ਦਾ ਸਾਈਾਲੈਂਟ ਜਨਰੇਟਰ ਦਾਨ ਕੀਤਾ ਹੈ | ਇਸ ਮੌਕੇ ਸਕੂਲ ਸਟਾਫ਼, ਬਾਬਾ ਈਸ਼ਰ ਦਾਸ ਕਲੱਬ ਦੇ ਮੈਂਬਰਾਂ, ਸੰਤ ਬਾਬਾ ਮੱਘਰ ਸਿੰਘ ਇੰਪਰੂਵਮੈਂਟ ਵੈੱਲਫੇਅਰ ਟਰੱਸਟ ਦੇ ਪ੍ਰਧਾਨ ਮੇਜਰ ਸਿੰਘ ਵਲੋਂ ਮੇਜਰ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹੋਰ ਵੀ ਦਾਨੀ ਸੱਜਣਾਂ ਨੂੰ ਸਕੂਲ ਦੇ ਵਿਕਾਸ ਵਿਚ ਹਰ ਪੱਖ ਤੋਂ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ | ਇਸ ਮੌਕੇ ਜਗਸੀਰ ਸਿੰਘ, ਹਰਵਿੰਦਰ ਸਿੰਘ (ਬਾਬਾ ਈਸ਼ਰ ਦਾਸ ਕਲੱਬ ਮੈਂਬਰ), ਬਲਰਾਜ ਸਿੰਘ ਮਿਸਤਰੀ, ਧਰਮ ਸਿੰਘ ਯੂਨੀਅਨ ਆਗੂ, ਮਨਧੀਰ ਸਿੰਘ, ਹਰਬੰਸ ਸਿੰਘ, ਕੁਲਦੀਪ ਸਿੰਘ, ਮਿਡ-ਡੇ-ਮੀਲ ਵਰਕਰ ਅਤੇ ਵਿਦਿਆਰਥੀ ਹਾਜ਼ਰ ਸਨ |