30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਹੰਡਿਆਇਆ ਵਿਖੇ ਮਿੳਾੂਸੀਪਲ ਪੰਜਾਬ ਦੇ ਮੁਲਾਜ਼ਮਾਂ ਦੀ ਕਨਵੈੱਨਸ਼ਨ ਦੌਰਾਨ ਕੀਤੀ ਸੂਬਾ ਪੱਧਰੀ ਚੋਣ

Ad Position 21
No active advertisement
ਅਜੀਤ ਡੈਸਕ 07-04-2026
ਹੰਡਿਆਇਆ, 6 ਅਪ੍ਰੈਲ (ਗੁਰਜੀਤ ਸਿੰਘ ਖੱੁਡੀ)-ਮਿੳਾੂਸੀਪਲ ਪੰਜਾਬ ਦੇ ਮੁਲਾਜ਼ਮਾਂ ਦੀ ਸਾਂਝੀ ਸੂਬਾ ਪੱਧਰੀ ਕਨਵੈੱਨਸ਼ਨ ਸ੍ਰੀ ਰਾਧਾ ਕ੍ਰਿਸ਼ਨ ਟਰੱਸਟ ਹੰਡਿਆਇਆ ਵਿਖੇ ਸੂਬਾ ਚੇਅਰਮੈਨ ਜਨਕ ਰਾਜ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਮੌਜੂਦਾ ਅਤੇ ਸੇਵਾ ਮੁਕਤ ਮਿੳਾੂਸੀਪਲ ਮੁਲਾਜ਼ਮਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਸੂਬਾ ਪੱਧਰੀ ਮੰਗਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਸੂਬਾ ਚੇਅਰਮੈਨ ਜਨਕ ਰਾਜ ਮਾਨਸਾ ਨੇ ਮੰਗਾਂ ਪ੍ਰਤੀ ਸਰਕਾਰ ਦੇ ਰਵੱਈਏ ਦੀ ਸਖ਼ਤ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 1 ਜਨਵਰੀ 2004 ਤੋਂ ਪੁਰਾਣੀ ਪੈਨਸ਼ਨ ਲਾਗੂ ਨਾ ਕਰਨ, ਡੀ.ਏ ਦੀਆਂ ਕਿਸ਼ਤਾਂ ਸਮੇਤ ਬਕਾਇਆ ਨਾ ਦੇਣਾ, ਮੁਲਾਜ਼ਮਾਂ ਦਾ ਪੀ ਐਫ ਜਮ੍ਹਾ ਨਾ ਕਰਵਾਉਣਾ, ਰਿਟਾਇਰ ਹੋਣ ਤੇ ਬਣਦਾ ਬਕਾਇਆ ਨਾ ਦੇਣਾ, ਮੈਡੀਕਲ ਭੱਤਾ ਅਤੇ ਐਲ.ਟੀ.ਸੀ ਨੂੰ ਪੈਨਸ਼ਨ ਨਾਲ ਜੋੜ ਕੇ ਭੇਜਣਾ ਸ਼ੁਰੂ ਨਾ ਕੀਤਾ ਤਾਂ ਮਿੳਾੂਸੀਪਲ ਮੁਲਾਜ਼ਮ ਸੰਘਰਸ਼ ਸ਼ੁਰੂ ਕਰਨ ਗਏ | ਇਸ ਉਪਰੰਤ ਸੇਵਾ ਮੁਕਤ ਪੰਜਾਬ ਮਿੳਾੂਸੀਪਲ ਵਰਕਰਜ਼ ਯੂਨੀਅਨ ਦੀ ਚੋਣ ਕੀਤੀ ਗਈ | ਜਿਸ ਵਿਚ ਜਨਕ ਰਾਜ ਮਾਨਸਾ ਨੂੰ ਸੂਬਾ ਚੇਅਰਮੈਨ ਤੇ ਰਵਿੰਦਰ ਚੀਮਾ ਬਠਿੰਡਾ ਨੂੰ ਸੂਬਾ ਪ੍ਰਧਾਨ ਚੁਣਿਆ ਗਿਆ | ਪੰਜਾਬ ਮਿੳਾੂਸੀਪਲ ਵਰਕਸ ਯੂਨੀਅਨ ਦੀ ਚੋਣ ਵਿਚ ਅਮਨਦੀਪ ਸਿੰਘ ਜੀਰਾ ਨੂੰ ਸੂਬਾ ਚੇਅਰਮੈਨ ਅਤੇ ਟੇਕ ਚੰਦ ਮਲੋਟ ਨੂੰ ਸੂਬਾ ਪ੍ਰਧਾਨ ਚੁਣਿਆ | ਇਸ ਮੌਕੇ ਮੀਤ ਪ੍ਰਧਾਨ ਨਾਇਬ ਸਿੰਘ ਹੰਡਿਆਇਆ, ਰਣਜੀਤ ਸਿੰਘ ਬਠਿੰਡਾ, ਪਰਮਜੀਤ ਸਿੰਘ ਬਾਘਾ ਪੁਰਾਣਾ, ਗੋਬਿੰਦ ਸਿੰਘ, ਤਾਰਾ ਸਿੰਘ ਗੁਰਾਇਆ, ਸਤਨਾਮ ਸਿੰਘ ਸਾਰਕੇਟ, ਚੰਦਨ ਸਿੰਘ ਨੇਗੀ ਖੰਨਾ, ਅਨੇਕ ਕੁਮਾਰ ਕੁਰਾਲੀ, ਮੰਗਤ ਰਾਮ ਅਬੋਹਰ, ਰਾਜ ਕੁਮਾਰ ਫ਼ਾਜ਼ਿਲਕਾ, ਪਤਲੂ ਸਿੰਘ, ਅਸ਼ੋਕ ਕੁਮਾਰ ਬਾਠ, ਤਰੁਨ ਕੁਮਾਰ ਗਿੱਦੜਬਾਹਾ, ਰਣਜੀਤ ਸਿੰਘ ਹੰਡਿਆਇਆ, ਰਾਜਿੰਦਰ ਨੰਦਾ ਮੋਗਾ, ਨਰੇਸ਼ ਕੁਮਾਰ ਗੜ੍ਹਸ਼ੰਕਰ, ਯੂਨੀਅਨ ਦੇ ਸੂਬਾ ਪ੍ਰਧਾਨ ਭੋਲਾ ਸਿੰਘ ਬਠਿੰਡਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੱਥਰਾਂ ਦੇ ਵਿਚ ਲੁੱਕ ਗਿਆ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਅਗਲੀ ਖ਼ਬਰ ਛੀਨੀਵਾਲ ਖ਼ੁਰਦ ਹਾਈ ਸਕੂਲ ਨੂੰ ਏਅਰਫੋਰਸ ਦੇ ਸਾਬਕਾ ਅਧਿਕਾਰੀ ਵਲੋਂ ਜਨਰੇਟਰ ਭੇਟ
Ad Position 24