31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਖੱੁਡੀ ਵਾਲੇ ਪੁਲ ਦੇ ਡਿਵਾਈਡਰ ਨਾਲ ਟਕਰਾਈ ਸਕਾਰਪੀਓ ਗੱਡੀ, ਇਕ ਦੀ ਮੌਤ, ਇਕ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 07-04-2026
ਬਰਨਾਲਾ, 6 ਅਪ੍ਰੈਲ (ਨਰਿੰਦਰ ਅਰੋੜਾ)-ਬੀਤੀ ਰਾਤ ਖੱੁਡੀ ਵਾਲੇ ਦੇ ਡਿਵਾਈਡਰ ਨਾਲ ਸਕਾਰਪੀਓ ਗੱਡੀ ਟਕਰਾ ਗਈ | ਜਿਸ ਵਿਚ ਇਕ ਵਿਅਕਤੀ ਦੀ ਮੌਤ ਅਤੇ ਇਕ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦਿਆਂ ਬੱਸ ਸਟੈਂਡ ਚੌਕੀ ਇੰਚਾਰਜ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਲਾਭ ਸਿੰਘ ਪੱੁਤਰ ਗੋਪਾਲ ਸਿੰਘ, ਸਹਿਬਾਜ ਸਿੰਘ ਪੱੁਤਰ ਹਰਦਿਆਲ ਸਿੰਘ ਵਾਸੀ ਮੌੜ ਨਾਭਾ ਤੂੜੀ ਖ਼ਰੀਦ ਕੇ ਪਿੰਡਾਂ ਵਿਚ ਭੇਜਦੇ ਸਨ | ਰਾਤ ਨੂੰ ਆਪਣੀ ਸਕਾਰਪੀਓ ਗੱਡੀ ਵਿਚ ਸਵਾਰ ਹੋ ਕੇ ਜਾ ਰਹੇ ਸਨ | ਸਹਿਬਾਜ ਸਿੰਘ ਗੱਡੀ ਚਲਾ ਰਿਹਾ ਸੀ | ਜਦੋਂ ਇਹ ਖੱੁਡੀ ਰੋਡ ਵਾਲਾ ਪੁਲ ਉਤਰਨ ਲੱਗਾ ਤਾਂ ਸਕਾਰਪੀਓ ਗੱਡੀ ਡਿਵਾਈਡਰ ਨਾਲ ਟਕਰਾ ਗਈ ਅਤੇ ਪਲਟ ਗਈ | ਜਿਸ ਵਿਚ ਉਪਰੋਕਤ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ ਅਤੇ ਦੋਵਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਜਾਇਆ ਗਿਆ | ਜਿੱਥੇ ਡਾਕਟਰਾਂ ਦੀ ਟੀਮ ਵਲੋਂ ਲਾਭ ਸਿੰਘ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ ਗਿਆ ਅਤੇ ਸਹਿਬਾਜ ਸਿੰਘ ਜੋ ਕਿ ਗੰਭੀਰ ਜ਼ਖ਼ਮੀ ਹੋ ਗਿਆ | ਉਹ ਪ੍ਰਾਈਵੇਟ ਹਸਪਤਾਲ ਵਿਖੇ ਜੇਰੇ ਇਲਾਜ ਹੈ | ਮਿ੍ਤਕ ਲਾਭ ਸਿੰਘ ਦੇ ਪੱੁਤਰ ਰਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇੱਥੇ ਹਨੇਰਾ ਹੋਣ ਕਾਰਨ ਕਈ ਹਾਦਸੇ ਵਾਪਰਦੇ ਹਨ | ਪੀ.ਡਬਲਯੂ.ਡੀ. ਨੂੰ ਕਿਹਾ ਜਾਵੇਗਾ ਕਿ ਇਸ ਜਗ੍ਹਾ 'ਤੇ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਜੋ ਡਿਵਾਈਡਰ ਪੱਥਰ ਰੱਖੇ ਹੋਏ ਹਨ, ਉਨ੍ਹਾਂ ਨੂੰ ਸਾਈਡ 'ਤੇ ਕੀਤਾ ਜਾਵੇ ਤਾਂ ਜੋ ਹਾਦਸੇ ਹੋਣ ਤੋਂ ਬਚਾਅ ਰਹਿ ਸਕੇ | ਇਹ ਪੁਲ ਖ਼ੂਨੀ ਪੁਲ ਬਣ ਚੱੁਕਿਆ ਹੈ ਜੋ ਕਿ ਕਈ ਜਾਨਾਂ ਲੈ ਚੱੁਕਿਆ-ਇੰਜ: ਗੁਰਜਿੰਦਰ ਸਿੰਘ ਸਿੱਧੂ ਮੌਕੇ 'ਤੇ ਪਹੁੰਚੇ ਭਾਜਪਾ ਦੇ ਸੀਨੀਅਰ ਆਗੂ ਇੰਜ: ਗੁਰਜਿੰਦਰ ਸਿੰਘ ਸਿੱਧੂ, ਬੇਅੰਤ ਸਿੰਘ ਬਾਠ, ਕੁਲਦੀਪ ਸਿੰਘ ਆਦਿ ਨੇ ਕਿਹਾ ਕਿ ਇੱਥੇ ਲਗਾਤਾਰ ਕਈ ਹਾਦਸੇ ਵਾਪਰਦੇ ਹਨ | ਇਨ੍ਹਾਂ ਸੜਕ ਦੁਰਘਟਨਾਵਾਂ ਵਿਚ ਕਈ ਜਾਨਾਂ ਜਾ ਚੱੁਕੀਆਂ ਹਨ | ਇਹ ਪੁਲ ਹੀ ਗ਼ਲਤ ਬਣਿਆ ਹੋਇਆ ਹੈ | ਲੋਕ ਗ਼ਲਤ ਸਾਈਡ ਤੋਂ ਜਾਂਦੇ ਹਨ | ਇਸ ਪੁਲ 'ਤੇ ਰਾਤ ਵੇਲੇ ਪੂਰਾ ਹਨੇਰਾ ਹੁੰਦਾ ਹੈ, ਕੋਈ ਲਾਈਟਾਂ ਦਾ ਪ੍ਰਬੰਧ ਨਹੀਂ ਅਤੇ ਜੋ ਡਿਵਾਈਡਰ ਹੈ, ਉਹ ਨਹੀਂ ਦਿਖਦਾ | ਜਿਸ ਕਾਰਨ ਹਾਦਸੇ ਵਾਪਰਦੇ ਹਨ | ਇਹ ਖ਼ੂਨੀ ਪੁਲ ਕਈ ਮਾਂਵਾਂ ਦੇ ਪੁੱਤ ਨਿਗਲ ਚੱੁਕਿਆ ਹੈ | ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਵੱਲ ਧਿਆਨ ਦੇ ਕੇ ਇੱਥੇ ਲਾਈਟਾਂ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਅਤੇ ਜੋ ਡਿਵਾਈਡਰ ਜਾਂ ਪੱਥਰ ਪਏ ਹਨ, ਉਨ੍ਹਾਂ ਨੂੰ ਹਟਾ ਕੇ ਚੌਕ ਬਣਾਇਆ ਜਾਵੇ ਜਾਂ ਫਿਰ ਇਸ ਪੁਲ ਨੂੰ ਪਿੱਲਰ ਲਗਾ ਕੇ ਅੱਗੇ ਵੱਲ ਨੂੰ ਵਧਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਪਿੰਡ ਦੀਵਾਨਾ ਵਿਖੇ ਸਮਾਜ ਸੇਵੀ ਪਰਿਵਾਰ ਵਲੋਂ ਪ੍ਰਾਇਮਰੀ ਸਕੂਲ ਨੂੰ ਢਾਈ ਲੱਖ ਰੁਪਏ ਦੀ ਰਾਸ਼ੀ ਭੇਟ <br/>
Ad Position 24