31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਪਿੰਡ ਦੀਵਾਨਾ ਵਿਖੇ ਸਮਾਜ ਸੇਵੀ ਪਰਿਵਾਰ ਵਲੋਂ ਪ੍ਰਾਇਮਰੀ ਸਕੂਲ ਨੂੰ ਢਾਈ ਲੱਖ ਰੁਪਏ ਦੀ ਰਾਸ਼ੀ ਭੇਟ <br/>

Ad Position 21
No active advertisement
ਅਜੀਤ ਡੈਸਕ 07-04-2026
ਟੱਲੇਵਾਲ, 6 ਅਪੈ੍ਰਲ (ਸੋਨੀ ਚੀਮਾ)-ਪਿੰਡ ਦੀਵਾਨਾ ਦੇ ਸਮਾਜ ਸੇਵੀ ਪਰਿਵਾਰ ਦੇ ਬੂਟਾ ਸਿੰਘ ਢਿੱਲੋਂ ਅਤੇ ਗੁਰਮੇਲ ਸਿੰਘ ਢਿੱਲੋਂ ਵਲੋਂ ਆਪਣੀ ਮਾਤਾ ਸੁਰਜੀਤ ਕੌਰ ਦੀ ਯਾਦ ਵਿਚ ਕਲਾਸ ਰੂਮ ਬਣਾਉਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਦੀਵਾਨਾ ਲਈ ਕੀਤੀ 2.50 ਲੱਖ ਦੀ ਸੇਵਾ ਸਰਕਾਰੀ ਪ੍ਰਾਇਮਰੀ ਸਕੂਲ ਦੀਵਾਨਾ ਲਈ ਕਲਾਸ ਰੂਮ ਬਣਾਉਣ ਦੀ ਪ੍ਰੇਰਣਾਦਾਇਕ ਸੇਵਾ ਕੀਤੀ ਗਈ | ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਸ੍ਰੀਮਤੀ ਇੰਦੂ ਸਿਮਕ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਬੀ.ਪੀ.ਈ.ਓ ਮਹਿਲ ਕਲਾਂ ਬਲਵੀਰ ਸਿੰਘ ਅਤੇ ਸੀ.ਐਚ.ਟੀ. ਸ੍ਰੀਮਤੀ ਪਰਮਜੀਤ ਕੌਰ ਦੀ ਅਗਵਾਈ ਵਿਚ ਸਕੂਲ ਵਿਚ ਮਨਾਏ ਗਏ ਸਾਲਾਨਾ ਸਮਾਰੋਹ ਦੌਰਾਨ ਇਹ ਉੱਤਮ ਉਦਾਹਰਨ ਸਾਹਮਣੇ ਆਈ | ਸਮੂਹ ਸਕੂਲ ਸਟਾਫ਼ ਵਲੋਂ ਢਿੱਲੋਂ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਉਨ੍ਹਾਂ ਦੀ ਉੱਚੀ ਸੋਚ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ | ਸਕੂਲ ਮੁਖੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਯੋਗਦਾਨ ਨਾਲ ਸਕੂਲ ਦੀਆਂ ਬੁਨਿਆਦੀ ਸੁਵਿਧਾਵਾਂ ਵਿਚ ਵਾਧਾ ਹੋਵੇਗਾ ਅਤੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਪ੍ਰਾਪਤ ਕਰਨ ਵਿਚ ਵੱਡੀ ਮਦਦ ਮਿਲੇਗੀ | ਗ੍ਰਾਮ ਪੰਚਾਇਤ ਦੀਵਾਨਾ ਦੇ ਸਰਪੰਚ ਰਣਧੀਰ ਸਿੰਘ ਨੇ ਕਿਹਾ ਕਿ ਢਿੱਲੋਂ ਪਰਿਵਾਰ ਵਲੋਂ ਕੀਤਾ ਗਿਆ ਇਹ ਯੋਗਦਾਨ ਸਿੱਖਿਆ ਦੇ ਖੇਤਰ ਵਿਚ ਬਹੁਤ ਹੀ ਉੱਤਮ ਅਤੇ ਪ੍ਰੇਰਣਾਦਾਇਕ ਹੈ | ਸਮਾਰੋਹ ਦੌਰਾਨ ਢਿੱਲੋਂ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਸਕੂਲ ਨੂੰ ਸਹਿਯੋਗ ਕਰਨ ਵਾਲੀਆਂ ਹੋਰ ਸਨਮਾਨਯੋਗ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ | ਇਸ ਮੌਕੇ ਸਕੂਲ ਮੁਖੀ ਸੁਖਵਿੰਦਰ ਸਿੰਘ, ਸਵਰਨ ਕੌਰ, ਸੁਖਜਿੰਦਰ ਕੌਰ, ਨਰਿੰਦਰਪਾਲ ਕੌਰ, ਜਗਸੀਰ ਸਿੰਘ, ਜੰਗ ਸਿੰਘ ਸੁਖਵਿੰਦਰ ਸਿੰਘ, ਬਲਵੀਰ ਸਿੰਘ, ਤੇਜਾ ਸਿੰਘ ਤੋਂ ਇਲਾਵਾ ਐੱਸ.ਐੱਮ.ਸੀ. ਕਮੇਟੀ, ਡੇਰਾ ਬਾਬਾ ਅਗੰਧ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਤਮਾ ਸਿੰਘ, ਹਾਈ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖੱੁਡੀ ਵਾਲੇ ਪੁਲ ਦੇ ਡਿਵਾਈਡਰ ਨਾਲ ਟਕਰਾਈ ਸਕਾਰਪੀਓ ਗੱਡੀ, ਇਕ ਦੀ ਮੌਤ, ਇਕ ਜ਼ਖ਼ਮੀ ਅਗਲੀ ਖ਼ਬਰ ਐੱਸ.ਡੀ.ਐੱਮ. ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਹਿਲ ਖ਼ੁਰਦ ਦੀ ਅਚਾਨਕ ਚੈਕਿੰਗ
Ad Position 24