ਬਰਨਾਲਾ, 7 ਅਪ੍ਰੈਲ (ਅਸ਼ੋਕ ਭਾਰਤੀ)-ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦਿਹਾਤੀ ਅਤੇ ਸ਼ਹਿਰੀ ਮੰਡਲ ਵਲੋਂ ਸਾਂਝੇ ਤੌਰ 'ਤੇ ਜੱਗਾ ਸਿੰਘ ਧਨੌਲਾ ਦੀ ਅਗਵਾਈ ਵਿਚ ਧਰਨਾ ਦੇਣ ਉਪਰੰਤ ਮਾਰਚ ਕਰ ਕੇ ਸ਼ਹਿਰੀ ਅਤੇ ਦਿਹਾਤੀ ਮੰਡਲਾਂ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰਾਂ ਨੂੰ ਪੈਨਸ਼ਨਰਜ਼ ਉੱਪਰ ਲਾਈਵ ਸਰਟੀਫਿਕੇਟ ਆਨਲਾਈਨ ਦੇਣ ਦੀ ਜਬਰੀ ਥੋਪੀ ਸ਼ਰਤ ਵਾਪਸ ਲੈਣ ਦੀ ਜ਼ੋਰਦਾਰ ਮੰਗ ਕੀਤੀ ਗਈ | ਇਸ ਮੌਕੇ ਸ਼ਿੰਦਰ ਧੌਲਾ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਗ਼ੌਰੀ ਸ਼ੰਕਰ, ਰੂਪ ਚੰਦ ਤਪਾ, ਮੋਹਣ ਸਿੰਘ ਛੰਨਾਂ, ਬਲਵੰਤ ਸਿੰਘ ਬਰਨਾਲਾ, ਸਿਕੰਦਰ ਸਿੰਘ ਤਪਾ ਨੇ ਕਿਹਾ ਪਾਵਰਕਾਮ ਦੀ ਮੈਨੇਜਮੈਂਟ ਪੈਨਸ਼ਨਰਾਂ ਅਤੇ ਬਿਜਲੀ ਕਾਮਿਆਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਮੰਨਣ ਤੋਂ ਇਨਕਾਰੀ ਹੈ | ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਪਾਵਰਕਾਮ ਦੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੱਦੇ 'ਤੇ ਆਜ਼ਾਦ ਰੂਪ ਵਿਚ ਅਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਫ਼ਰੰਟ ਦੇ ਸੱਦੇ 'ਤੇ ਸੰਘਰਸ਼ ਕਰਦੇ ਆ ਰਹੇ ਹਨ | ਪੰਜਾਬ ਸਰਕਾਰ ਹੋਰਨਾਂ ਮੰਗਾਂ ਸਮੇਤ ਜਨਵਰੀ 2016 ਤੋਂ 30 ਜੂਨ 2021 ਤੱਕ ਤਨਖ਼ਾਹ ਸਕੇਲਾਂ ਅਤੇ ਮਹਿੰਗਾਈ ਭੱਤੇ ਦੀ 16 ਫ਼ੀਸਦੀ ਬਕਾਇਆ ਕਿਸ਼ਤਾਂ ਜਾਰੀ ਕਰਨ ਤੋਂ ਇਨਕਾਰੀ ਹੋਈ ਬੈਠੀ ਹੈ | ਵਡੇਰੀ ਉਮਰ ਦੇ 35 ਹਜ਼ਾਰ ਪੈਨਸ਼ਨਰਜ਼ ਦੀ ਬਕਾਇਆ ਨੂੰ ਉਡੀਕਦਿਆਂ ਮੌਤ ਹੋ ਚੁੱਕੀ ਹੈ | ਹੁਣ ਉਲਟਾ ਹੱਕੀ ਅਤੇ ਜਾਇਜ਼ ਮੰਗਾਂ ਮੰਨਣ ਦੀ ਥਾਂ ਪੈਨਸ਼ਨਰਜ਼ ਅਤੇ ਪਰਿਵਾਰਿਕ ਪੈਨਸ਼ਨਰਜ਼ ਉੱਤੇ ਲਾਈਵ ਸਰਟੀਫਿਕੇਟ ਆਨ ਲਾਈਨ ਦੇਣ ਦੀ ਸ਼ਰਤ ਮੜ੍ਹ ਦਿੱਤੀ ਹੈ | ਵੱਡੀ ਗਿਣਤੀ ਵਿਚ ਪੈਨਸ਼ਨਰਜ਼ ਅਤੇ ਪਰਿਵਾਰਿਕ ਪੈਨਸ਼ਨਰਜ਼ ਇਹ ਲਾਈਵ ਸਰਟੀਫਿਕੇਟ ਆਨ ਲਾਈਨ ਭਰਨ ਦੀ ਜਾਣਕਾਰੀ ਨਹੀਂ ਰੱਖਦੇ | ਜਿਸ ਦਾ ਸਿੱਟਾ ਉਨ੍ਹਾਂ ਨੂੰ ਕੈਫਿਆਂ ਤੇ ਰੁਲਣ ਅਤੇ 100-100, 200-200 ਰੁਪਏ ਲੁੱਟ ਕਰਵਾਉਣ ਲਈ ਮਜਬੂਰ ਹੋਣਾ ਪਵੇਗਾ | ਇਸੇ ਕਰ ਕੇ ਸੂਬਾ ਕਮੇਟੀ ਵਲੋਂ ਅੱਜ ਤੋਂ 16 ਅਪ੍ਰੈਲ ਤੱਕ ਮੰਡਲ ਪੱਧਰ 'ਤੇ ਧਰਨੇ ਦੇ ਕੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਰਾਹੀਂ ਪਾਵਰਕਾਮ ਦੀ ਮੈਨੇਜਮੈਂਟ ਨੂੰ ਮੰਗ-ਪੱਤਰ ਭੇਜ ਕੇ ਇਹ ਪੈਨਸ਼ਨਰਜ਼ ਵਿਰੋਧੀ ਸ਼ਰਤ ਵਾਪਸ ਲੈ ਕੇ ਪਹਿਲਾਂ ਵਾਂਗ ਹੀ ਮੰਡਲ ਦਫ਼ਤਰ ਵਿਚ ਲਾਈਵ ਸਰਟੀਫਿਕੇਟ ਜਮ੍ਹਾ ਕਰਵਾਉਣ ਦੀ ਸਹੂਲਤ ਬਰਕਰਾਰ ਰੱਖਣ ਲਈ ਧਰਨੇ ਦੇਣ ਦਾ ਫ਼ੈਸਲਾ ਕੀਤਾ ਹੈ | ਇਸ ਸਮੇਂ ਇੰਜ: ਵਿਕਾਸ ਸਿੰਗਲਾ ਅਤੇ ਇੰਜ: ਗਗਨਦੀਪ ਸਿੰਘ ਨੇ ਮੰਗ-ਪੱਤਰ ਉੱਚ ਅਧਿਕਾਰੀਆਂ ਤੱਕ ਭੇਜਣ ਦਾ ਭਰੋਸਾ ਦਿੱਤਾ | ਆਗੂਆਂ ਨਰਾਇਣ ਦੱਤ, ਜਗਜੀਤ ਸਿੰਘ, ਰੁਲਦੂ ਸਿੰਘ, ਹਰਨੇਕ ਸਿੰਘ ਸੰਘੇੜਾ, ਤੀਰਥ ਦਾਸ, ਜਨਕ ਸਿੰਘ, ਜਗਦੀਸ਼ ਸਿੰਘ, ਬੂਟਾ ਸਿੰਘ ਨੇ ਲੰਬੇ ਸਮੇਂ ਤੋਂ ਲਟਕ ਦੀਆਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਮਨਵਾਉਣ ਲਈ 18 ਅਪ੍ਰੈਲ 2026 ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਲੁਧਿਆਣਾ ਵੱਲ ਕੀਤੇ ਜਾਣ