11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਟਰਾਈਡੈਂਟ ਗਰੁੱਪ ਨੂੰ ਮਹਿਲਾਵਾਂ ਲਈ ਸਰਬੋਤਮ ਸੰਸਥਾ-2026 ਦੇ ਸਨਮਾਨ ਨਾਲ ਨਿਵਾਜ਼ਿਆ <br/>

Ad Position 21
No active advertisement
ਅਜੀਤ ਡੈਸਕ 08-04-2026
ਬਰਨਾਲਾ, 7 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਟਰਾਈਡੈਂਟ ਗਰੁੱਪ ਨੂੰ ਈਟੀ ਐਜ ਵਲੋਂ 'ਮਹਿਲਾਵਾਂ ਲਈ ਸਰਵੋਤਮ ਸੰਸਥਾ-2026' ਦੇ ਸਨਮਾਨ ਨਾਲ ਨਿਵਾਜ਼ਿਆ ਗਿਆ ਹੈ | ਇਹ ਸਨਮਾਨ ਕੰਮਕਾਜੀ ਥਾਵਾਂ 'ਤੇ ਮਹਿਲਾਵਾਂ ਲਈ ਸਮਾਵੇਸ਼ੀ, ਸਹਿਯੋਗੀ ਅਤੇ ਸਸ਼ਕਤ ਮਾਹੌਲ ਤਿਆਰ ਕਰਨ ਲਈ ਗਰੁੱਪ ਦੇ ਲਗਾਤਾਰ ਯਤਨਾਂ ਦੀ ਪਹਿਚਾਣ ਕਰਦਾ ਹੈ | ਟਰਾਈਡੈਂਟ ਗਰੁੱਪ ਦੀ ਮੁੱਖ ਮਨੁੱਖੀ ਸਰੋਤ ਅਧਿਕਾਰੀ ਪੂਜਾ ਬੀ. ਲੂਥਰਾ ਨੇ ਦੱਸਿਆ ਕਿ ਟਰਾਈਡੈਂਟ ਵਿਚ ਮਹਿਲਾਵਾਂ ਦਾ ਸਸ਼ਕਤੀਕਰਨ ਸਾਡੀ ਸੋਚ, ਕੰਮਕਾਜ ਅਤੇ ਵਿਕਾਸ ਦਾ ਅਟੁੱਟ ਹਿੱਸਾ ਹੈ | ਅਸੀਂ ਐਸਾ ਮਾਹੌਲ ਬਣਾਉਣ ਲਈ ਵਚਨਬੱਧ ਹਾਂ ਜਿੱਥੇ ਮਹਿਲਾਵਾਂ ਨੂੰ ਸਤਿਕਾਰ ਮਿਲੇ, ਪੂਰਾ ਸਹਿਯੋਗ ਪ੍ਰਾਪਤ ਹੋਵੇ ਅਤੇ ਉਹ ਆਤਮਵਿਸ਼ਵਾਸ ਨਾਲ ਆਪਣੇ ਲਕਸ਼ ਹਾਸਲ ਕਰ ਸਕਣ | ਇਹ ਸਨਮਾਨ ਸਾਡੇ ਇਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦਾ ਹੈ ਕਿ ਜਦੋਂ ਮਹਿਲਾਵਾਂ ਸਸ਼ਕਤ ਹੁੰਦੀਆਂ ਹਨ ਤਾਂ ਸੰਸਥਾ ਵੀ ਹੋਰ ਮਜ਼ਬੂਤ ਬਣਦੀ ਹੈ | ਉਨ੍ਹਾਂ ਦੱਸਿਆ ਕਿ ਇਸ ਦਿਸ਼ਾ ਵਿਚ ਗਰੁੱਪ ਵਲੋਂ ਕਈ ਮਹੱਤਵਪੂਰਨ ਪਹਿਲਾਂ ਸ਼ੁਰੂ ਕੀਤੀਆਂ ਗਈਆਂ ਹਨ | ਜਿਨ੍ਹਾਂ ਵਿਚ 'ਸ਼੍ਰੀਜਨਾ', 'ਅਸਮੀਤਾ ਛੁੱਟੀਆਂ' ਅਤੇ 'ਸ਼ਗੁਨ/ਆਸ਼ੀਰਵਾਦ' ਵਰਗੇ ਪ੍ਰੋਗਰਾਮਾਂ ਦੇ ਨਾਲ 'ਹਸਤਕਲਾ' ਪਹਿਲ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਮਾਤਰਤਵ ਲਾਭ, ਲਚਕੀਲੇ ਕੰਮਕਾਜ ਦੇ ਵਿਕਲਪ, ਸਿਹਤ ਅਤੇ ਭਲਾਈ ਸੰਬੰਧੀ ਪ੍ਰੋਗਰਾਮ ਅਤੇ ਨੇਤਿ੍ਤਵ ਵਿਕਾਸ ਦੀਆਂ ਸੁਵਿਧਾਵਾਂ ਵੀ ਮਹਿਲਾਵਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਇਹ ਸਨਮਾਨ ਟਰਾਈਡੈਂਟ ਗਰੁੱਪ ਦੀ ਉਸ ਵਚਨਬੱਧਤਾ ਨੂੰ ਦੁਹਰਾਉਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹਾਈਵੇ ਲਈ ਫ਼ਰਦਾਂ 'ਚ ਲੱਗੇ ਨੋਟ ਹਟਾਉਣ ਦੀ ਮੰਗ, ਕਿਸਾਨਾਂ ਦਾ ਵਫ਼ਦ ਡੀ.ਆਰ.ਓ ਨੂੰ ਮਿਲਿਆ <br/> ਅਗਲੀ ਖ਼ਬਰ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਮੰਗਾਂ ਨੂੰ ਲੈ ਕੇ ਦਿੱਤਾ ਮੰਗ-ਪੱਤਰ <br/>
Ad Position 24