11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਵਿਸ਼ਵ ਸ਼ਾਂਤੀ ਲਈ ਹਵਨ ਯੱਗ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 08-04-2026
ਤਪਾ ਮੰਡੀ, 7 ਅਪ੍ਰੈਲ (ਪ੍ਰਵੀਨ ਗਰਗ)-ਆਰੀਆ ਪ੍ਰਤੀਨਿਧੀ ਸਭਾ ਪੰਜਾਬ ਵਲੋਂ ਆਏ ਨਿਰਦੇਸ਼ 'ਤੇ ਵਿਸ਼ਵ ਦੇ ਵੱਖ-ਵੱਖ ਮੁਲਕਾਂ ਵਿਚ ਲੜੀ ਜਾ ਰਹੀ ਜੰਗ ਦੇ ਮਾਰੂ ਨਤੀਜਿਆਂ ਨੂੰ ਠੱਲ੍ਹਣ ਅਤੇ ਵਿਸ਼ਵ ਸ਼ਾਂਤੀ ਦੀ ਕਾਇਮੀ ਲਈ ਹਵਨ ਯੱਗ ਅਤੇ ਪ੍ਰਾਰਥਨਾ ਕਰਨ ਦੀ ਲੜੀ ਤਹਿਤ ਹਵਨ ਯੱਗ ਕਰਵਾਇਆ ਗਿਆ | ਜਿਸ ਦੌਰਾਨ ਗਾਇਤਰੀ ਮੰਤਰ ਅਤੇ ਵੇਦ ਮੰਤਰਾਂ ਦਾ ਉਚਾਰਨ ਕਰਦਿਆਂ ਆਰੀਆ ਸਮਾਜ ਦੇ ਪ੍ਰਧਾਨ ਡਾ. ਰਾਜ ਕੁਮਾਰ ਸ਼ਰਮਾ ਵਲੋਂ ਆਰੀਆ ਮਰਿਆਦਾ ਅਨੁਸਾਰ ਹਵਨ ਯੱਗ ਕੀਤਾ ਗਿਆ | ਹਵਨ 'ਚ ਜਜਮਾਨ ਹਰਬੰਸ ਲਾਲ ਸ਼ਰਮਾ ਸਨ | ਪੂਰਨ ਆਹੂਤੀ ਉਪਰੰਤ ਸ਼ਾਂਤੀ ਪਾਠ ਕੀਤਾ ਗਿਆ | ਡਾ. ਰਾਜ ਕੁਮਾਰ ਸ਼ਰਮਾ ਨੇ ਈਸ਼ਵਰ ਅੱਗੇ ਪ੍ਰਾਰਥਨਾ ਕੀਤੀ ਕਿ ਅਮਰੀਕਾ ਅਤੇ ਈਰਾਨ ਦੇ ਨਾਲ-ਨਾਲ ਹੋਰ ਗੁਆਂਢੀ ਮੁਲਕਾਂ ਵਿਚ ਜੰਗ ਲੜੀ ਜਾ ਰਹੀ ਹੈ | ਜਿਸ ਨਾਲ ਆਰਥਿਕ ਸਮਾਜਿਕ ਅਤੇ ਮਨੁੱਖੀ ਜਾਨਾਂ ਦਾ ਬੇਸ਼ੱਕ ਨੁਕਸਾਨ ਹੋ ਰਿਹਾ ਹੈ, ਪ੍ਰਮਾਤਮਾ ਇਨ੍ਹਾਂ ਜੰਗਾਂ ਦੇ ਮਾਲਕ ਮੁਲਕਾਂ ਨੂੰ ਸੁਮੱਤ ਬਖ਼ਸ਼ੇ ਕਿ ਵਿਸ਼ਵ ਵਿਚ ਸਮੁੱਚਾ ਭਾਈਚਾਰਾ ਆਪਸੀ ਮਿਲਵਰਤਨ ਅਤੇ ਭਾਈਚਾਰਕ ਰਿਸ਼ਤਿਆਂ ਪਤੀ ਪ੍ਰਤੀਬੱਧ ਰਹੇ | ਆਰੀਆ ਸਮਾਜ ਕੇ ਮੰਤਰੀ ਸੀ. ਮਾਰਕੰਡਾ ਨੇ ਵੀ ਭਿਆਨਕ ਜੰਗ ਦੇ ਮਾਰੂ ਨਤੀਜਿਆਂ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ | ਮਨੀ ਅੰਮਿ੍ਤਸਰੀ ਨੇ ਵੀ ਭਜਨ ਗਾਇਨ ਕੀਤਾ | ਅੰਤ ਵਿਚ ਸ਼ਾਂਤੀ ਪਾਠ ਕੀਤਾ ਗਿਆ | ਇਸ ਮੌਕੇ ਮੁੱਖ ਅਧਿਆਪਕਾ ਅਲਕਾ ਕੌਸ਼ਲ, ਕਿ੍ਸ਼ਨ ਚੰਦ ਸਿੰਗਲਾ, ਟੀਚਰ ਸੋਨੀ ਕੁਮਾਰੀ ਅਤੇ ਰਮਨ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਜਗਜੀਤਪੁਰਾ ਦੀ ਪੰਚਾਇਤ ਨੂੰ ਪਿੰਡ ਵਾਸੀਆਂ ਨੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਪੀ.ਓ. ਸਟਾਫ਼ ਵਲੋਂ ਭਗੌੜਾ ਵਿਅਕਤੀ ਕਾਬੂ <br/>
Ad Position 24