ਸ਼ਹਿਣਾ, 7 ਅਪ੍ਰੈਲ (ਸੁਰੇਸ਼ ਗੋਗੀ)-ਪਿੰਡ ਜਗਜੀਤਪੁਰਾ ਦੀ ਸਮੁੱਚੀ ਪੰਚਾਇਤ ਨੂੰ ਪਿੰਡ ਦਾ ਵਿਕਾਸ ਕਾਰਜ ਕਰਨ 'ਤੇ ਸਿਰੋਪਾਉ ਭੇਟ ਕੀਤੇ ਗਏ | ਸੁਖਦੇਵ ਸਿੰਘ ਆਗੂ ਕਿਸਾਨ ਯੂਨੀਅਨ ਅਤੇ ਗੁਰਮੇਲ ਸਿੰਘ ਪ੍ਰਧਾਨ ਨੇ ਕਿਹਾ ਕਿ ਪਿੰਡ ਦੀ ਸਰਪੰਚ ਪਰਦੀਪ ਕੌਰ ਦੇ ਸੁਹਿਰਦ ਯਤਨਾਂ ਸਦਕਾ ਪਿੰਡ ਵਿਚ ਗਲੀਆਂ ਨਾਲੀਆਂ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਇਸ ਉਪਰੰਤ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਵਾਲੀਬਾਲ ਦਾ ਆਧੁਨਿਕ ਗਰਾਉਂਡ ਦਾ ਕੰਮ ਸ਼ੁਰੂ ਕੀਤਾ ਜਾਣਾ ਹੈ | ਉਕਤ ਆਗੂਆਂ ਨੇ ਕਿਹਾ ਕਿ ਛੋਟਾ ਪਿੰਡ ਹੋਣ ਦੇ ਬਾਵਜੂਦ ਗ੍ਰਾਮ ਪੰਚਾਇਤ ਇਕਜੁੱਟਤਾ ਨਾਲ ਵਿਕਾਸ ਕਾਰਜ ਕਰ ਰਹੀ ਹੈ | ਇਸ ਮੌਕੇ ਸਰਪੰਚ ਪਰਦੀਪ ਕੌਰ, ਮੱਖਣ ਸਿੰਘ ਪੰਚ, ਜ਼ਿਲ੍ਹਾ ਆਗੂ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ, ਵੀਰਪਾਲ ਕੌਰ, ਸੁਰਜੀਤ ਕੌਰ, ਸੁਖਮੰਦਰ ਸਿੰਘ ਆਦਿ ਨੂੰ ਸਿਰੋਪਾਉ ਭੇਟ ਕੀਤੇ ਗਏ | ਇਸ ਮੌਕੇ ਰਾਮ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਮੇਜਰ ਸਿੰਘ, ਬਲਜੀਤ ਸਿੰਘ, ਮੋਤੀ ਸਿੰਘ, ਸਤਨਾਮ ਸਿੰਘ, ਜੰਗੀਰ ਸਿੰਘ, ਦੀਪ ਸਿੰਘ, ਜੀਤ ਸਿੰਘ, ਭੋਲਾ ਸਿੰਘ ਰਾਜਾ, ਮਿੱਠੂ ਸਿੰਘ, ਬੂਟਾ ਸਿੰਘ ਆਦਿ ਵੀ ਹਾਜ਼ਰ ਸਨ |