08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਕੌਮੀ ਮਾਰਗ 'ਤੇ ਮੀਂਹ ਦਾ ਪਾਣੀ ਖੜ੍ਹਨ ਕਾਰਨ ਰਾਹਗੀਰ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 09-04-2026
ਹੰਡਿਆਇਆ, 8 ਅਪ੍ਰੈਲ (ਗੁਰਜੀਤ ਸਿੰਘ ਖੱੁਡੀ)-ਕੌਮੀ ਮਾਰਗ ਨੰ: 7 ਚੰਡੀਗੜ੍ਹ-ਬਠਿੰਡਾ ਉੱਪਰ ਹੰਡਿਆਇਆ ਵਿਖੇ ਕੱਟ ਦੇ ਨੇੜੇ ਮੀਂਹ ਦਾ ਪਾਣੀ ਖੜ੍ਹਨ ਕਰ ਕੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਜਗ•ਾ ਉੱਪਰ ਕਈ ਦਿਨ ਪਹਿਲਾਂ ਮੀਂਹ ਦਾ ਪਾਣੀ ਅਜੇ ਸੱੁਕਿਆ ਨਹੀਂ ਸੀ, ਬੀਤੀ ਰਾਤ ਫਿਰ ਮੀਂਹ ਪੈਣ ਕਰ ਕੇ ਮੀਂਹ ਦਾ ਪਾਣੀ ਦੂਰ-ਦੂਰ ਤੱਕ ਖੜ੍ਹ ਗਿਆ | ਇਸ ਗੰਦੇ ਪਾਣੀ ਨੂੰ ਨਾ ਤਾਂ ਨਗਰ ਪੰਚਾਇਤ ਹੰਡਿਆਇਆ ਅਤੇ ਨਾ ਹੀ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀ ਗ਼ੌਰ ਕਰਦੇ ਹਨ | ਮੀਂਹ ਦਾ ਪਾਣੀ ਖੜ੍ਹਾ ਰਹਿਣ ਕਰ ਕੇ ਸੜਕ ਦੇ ਇਕ ਪਾਸੇ ਨੂੰ ਤਰੇੜਾਂ ਆ ਗਈਆਂ ਹਨ, ਇਸ ਨਾਲ ਸਰਕਾਰੀ ਖ਼ਜ਼ਾਨੇ ਦਾ ਨੁਕਸਾਨ ਹੁੰਦਾ ਹੈ | ਸਕੂਟਰ, ਮੋਟਰਸਾਈਕਲ ਸਵਾਰਾਂ ਨੂੰ ਇੱਥੋਂ ਦੀ ਲੰਘਣਾ ਮੁਸ਼ਕਲ ਹੋ ਜਾਂਦਾ ਹੈ | ਇਸ ਗੰਦੇ ਪਾਣੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ | ਜਿੱਥੇ ਕਈ-ਕਈ ਦਿਨ ਪਾਣੀ ਖੜਦਾ ਰਹਿੰਦਾ ਹੈ | ਨੇੜੇ ਦੁਕਾਨਦਾਰਾਂ ਨੇ ਕਿਹਾ ਕਿ ਮੀਂਹ ਦਾ ਪਾਣੀ ਖੜ੍ਹਨ ਕਰ ਕੇ ਸਾਨੂੰ ਲੰਘਣਾ ਔਖਾ ਹੁੰਦਾ ਹੈ ਤੇ ਗ੍ਰਾਹਕ ਵੀ ਨਹੀਂ ਆਉਂਦੇ | ਦੁਕਾਨਦਾਰਾਂ ਨੇ ਸਰਕਾਰ, ਪ੍ਰਸ਼ਾਸਨ ਤੇ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਦੇ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਕਈ-ਕਈ ਦਿਨ ਖੜ੍ਹਦੇ ਮੀਂਹ ਦੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਦੁਕਾਨਦਾਰਾਂ ਤੇ ਸਥਾਨਕ ਵਾਸੀਆਂ ਸਮੇਤ ਰਾਹਗੀਰਾਂ ਨੂੰ ਆਉਂਦੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਟੂਟੀਆਂ 'ਚ ਆ ਰਹੇ ਗੰਧਲੇ ਪਾਣੀ ਕਾਰਨ ਬਾਗ਼ ਕਾਲੋਨੀ ਨਿਵਾਸੀਆਂ 'ਚ ਮਚਿਆ ਹੜਕੰਪ <br/> ਅਗਲੀ ਖ਼ਬਰ ਭਗੌੜਾ ਵਿਅਕਤੀ ਪੁਲਿਸ ਹਿਰਾਸਤ 'ਚੋਂ ਫ਼ਰਾਰ
Ad Position 24