08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪਿੰਡ ਕਲਾਲ ਮਾਜਰਾ ਦੇ ਵਿਦਿਆਰਥੀਆਂ ਨੇ ਧਾਰਮਿਕ ਟੂਰ ਲਾਇਆ <br/>

Ad Position 21
No active advertisement
ਅਜੀਤ ਡੈਸਕ 09-04-2026
ਮਹਿਲ ਕਲਾਂ, 8 ਅਪ੍ਰੈਲ (ਅਵਤਾਰ ਸਿੰਘ ਅਣਖੀ)-ਸਰਕਾਰੀ ਪ੍ਰਾਇਮਰੀ ਸਕੂਲ ਕਲਾਲ ਮਾਜਰਾ ਦੇ ਵਿਦਿਆਰਥੀਆਂ ਦਾ ਇੱਕ ਰੋਜ਼ਾ ਧਾਰਮਿਕ ਟੂਰ ਸ੍ਰੀ ਫ਼ਤਿਹਗੜ੍ਹ ਸਾਹਿਬ, ਸਰਹਿੰਦ ਵਿਖੇ ਲਿਜਾਇਆ ਗਿਆ | ਸਕੂਲ ਮੁਖੀ ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਸਮੇਂ ਬੱਚਿਆਂ ਨੂੰ ਗੁਰਦੁਆਰਾ ਸ੍ਰੀ ਜੋਤੀ ਸਰੂਪ ਅਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਵਾਏ ਗਏ | ਬੱਚਿਆਂ ਨੂੰ ਇਸ ਇਤਿਹਾਸਿਕ ਅਸਥਾਨ ਬਾਰੇ ਜਾਣਕਾਰੀ ਦਿੱਤੀ ਗਈ | ਬੱਚਿਆਂ ਨੂੰ ਇਸ ਸਮੇਂ ਠੰਡਾ ਬੁਰਜ, ਦੀਵਾਨ ਟੋਡਰ ਮੱਲ ਦੀ ਹਵੇਲੀ, ਸਰਹਿੰਦ ਵਿਖੇ ਆਮ ਖ਼ਾਸ ਬਾਗ਼ ਦਿਖਾਇਆ ਗਿਆ | ਬੱਚਿਆਂ ਨੂੰ ਗੁਰਦੁਆਰਾ ਸ੍ਰੀ ਕਰਮਸਰ ਰਾੜਾ ਸਾਹਿਬ, ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਰਾਏਕੋਟ ਦੇ ਵੀ ਦਰਸ਼ਨ ਕਰਵਾਏ ਗਏ | ਬੱਚਿਆਂ ਨੇ ਜਿੱਥੇ ਟੂਰ ਦੌਰਾਨ ਇਤਿਹਾਸਿਕ ਜਾਣਕਾਰੀ ਇਕੱਠੀ ਕੀਤੀ ਉੱਥੇ ਹੀ ਬੱਚਿਆਂ ਨੇ ਇਸ ਟੂਰ ਦਾ ਪੂਰਾ ਅਨੰਦ ਮਾਣਿਆ | ਟੂਰ ਦੌਰਾਨ ਬੱਚਿਆਂ ਨੂੰ ਗੁਲਾਬ ਸਿੱਧੂ ਪੰਜਾਬੀ ਗਾਇਕ ਸਰਹਿੰਦ ਵਿਖੇ ਮਿਲੇ | ਉਨ੍ਹਾਂ ਨੇ ਬੱਚਿਆਂ ਨੂੰ ਗੀਤ ਸੁਣਾ ਕੇ ਉਨ੍ਹਾਂ ਦਾ ਮਨੋਰੰਜਨ ਕੀਤਾ ਅਤੇ ਉਨ੍ਹਾਂ ਨਾਲ ਇੱਕ ਯਾਦਗਾਰੀ ਫੋਟੋ ਵੀ ਕਰਵਾਈ | ਬੱਚਿਆਂ ਨੇ ਸਰਹਿੰਦ ਦੇ 'ਚ ਬਣੇ ਆਮ ਖ਼ਾਸ ਬਾਗ਼ ਵਿਚ ਪੁਰਾਤਨ ਇਮਾਰਤਾਂ ਨੂੰ ਦੇਖਿਆ ਅਤੇ ਉੱਥੇ ਕਾਫੀ ਸਮਾਂ ਘੁੰਮ ਕੇ ਅਨੰਦ ਮਾਣਿਆ | ਬੱਚਿਆਂ ਲਈ ਇਹ ਟੂਰ ਇਕ ਯਾਦਗਾਰੀ ਸਾਬਤ ਹੋਇਆ | ਇਸ ਸਮੇਂ ਟੂਰ ਦੌਰਾਨ ਮਾ: ਅਮਨਪ੍ਰੀਤ ਸਿੰਘ, ਸ੍ਰੀਮਤੀ ਸਵਰਨਜੀਤ ਕੌਰ, ਸ੍ਰੀਮਤੀ ਜਸਪ੍ਰੀਤ ਕੌਰ, ਸ੍ਰੀਮਤੀ ਸੋਮਾ ਕੌਰ, ਮੈਡਮ ਜਗਨਦੀਪ ਕੌਰ, ਸ੍ਰੀਮਤੀ ਰਾਜ ਰਾਣੀ ਅਤੇ ਸ੍ਰੀਮਤੀ ਰਣਜੀਤ ਕੌਰ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਮੰਡੀ ਬੋਰਡ ਵਲੋਂ ਸ਼ੈੱਡਾਂ ਦਾ ਕੰਮ ਨੇਪਰੇ ਨਾ ਚਾੜ੍ਹਨ 'ਤੇ ਰੋਸ ਪ੍ਰਗਟ ਕੀਤਾ <br/>
Ad Position 24