ਲੌਂਗੋਵਾਲ, 9 ਅਪ੍ਰੈਲ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ 'ਚ ਹੋ ਰਹੇ 'ਮਧੁਰਮ-26' ਦੇ ਆਖ਼ਰੀ ਪ੍ਰੀ-ਫੈਸਟ ਈਵੈਂਟ 'ਫਲੈਸ਼ਮੌਬ' ਦੌਰਾਨ ਸਲਾਈਟ ਕੈਂਪਸ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿੱਥੇ 600 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਪ੍ਰੋਗਰਾਮ ਵਿੱਚ ਗਤੀਸ਼ੀਲ ਅਤੇ ਤਾਲਬੱਧ ਡਾਂਸ ਪੇਸ਼ਕਾਰੀਆਂ ਪੇਸ਼ ਕੀਤੀਆਂ | ਕਲਾਕਾਰਾਂ ਅਤੇ ਦਰਸ਼ਕਾਂ ਦੇ ਉਤਸ਼ਾਹ ਨੇ ਇਸ ਸ਼ਾਮ ਨੂੰ ਯਾਦਗਾਰ ਬਣਾ ਦਿੱਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਮਧੁਰਮ ਦੇ ਪੈਟਰਨ ਪ੍ਰੋ. ਵੀ.ਕੇ. ਕੁਕਰੇਜਾ, ਡੀਨ ਪ੍ਰੋ. ਇੰਦਰਜ ਸਿੰਘ ਚੇਅਰਮੈਨ, 'ਮਧੁਰਮ-26', ਇੰਜ. ਅੰਸ਼ੁਕਾ ਬਾਂਸਲ ਵਾਈਸ-ਚੇਅਰਮੈਨ, ਡਾ. ਮੁਹੰਮਦ ਮਾਜਿਦ ਵਾਈਸ-ਚੇਅਰਮੈਨ, ਅਤੇ ਪ੍ਰੋ. ਪ੍ਰਦੂਮਨ ਕੁਮਾਰ ਕਨਵੀਨਰ ਡਿਸਿਪਲਿਨ, ਮਧੁਰਮ'26 ਚੀਫ਼ ਵਾਰਡਨ ਆਦਿ ਹਾਜ਼ਰ ਸਨ | ਵਰਨਣਯੋਗ ਹੈ ਕਿ ਪ੍ਰੀ-ਫੈਸਟ ਗਤੀਵਿਧੀਆਂ ਦੀ ਸਮਾਪਤੀ ਕਰਦਿਆਂ, ਇਸ ਫਲੈਸ਼ਮੌਬ ਨੇ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਸਾਲਾਨਾ ਸਮਾਜਿਕ-ਸੱਭਿਆਚਾਰਕ ਮੇਲੇ 'ਮਧੁਰਮ-26' ਦੇ ਸ਼ਾਨਦਾਰ ਆਗਾਜ਼ ਲਈ ਮੰਚ ਤਿਆਰ ਕਰ ਦਿੱਤਾ ਹੈ |