ਪਿੰਡ ਚੀਮਾ ਦੇ ਪੀਰਖਾਨਾ ਵਿਖੇ ਸਾਲਾਨਾ ਭੰਡਾਰਾ ਭਲਕੇ, ਤਿਆਰੀਆਂ ਮੁਕੰਮਲ
ਟੱਲੇਵਾਲ, 6 ਅਕਤੂਬਰ (ਸੋਨੀ ਚੀਮਾ)-ਪਿੰਡ ਚੀਮਾ ਦੇ ਪਵਿੱਤਰ ਅਸਥਾਨ ਪੀਰਖਾਨਾ ਵਿਖੇ ਸਾਲਾਨਾ ਵਿਸਾਲ ਭੰਡਾਰਾ 8 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਯੂਸਫ਼ ਖ਼ਾਨ ਨੇ ਦੱਸਿਆ ਕਿ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਧਾਰਮਿਕ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਟੱਲੇਵਾਲ, 6 ਅਕਤੂਬਰ (ਸੋਨੀ ਚੀਮਾ)-ਪਿੰਡ ਚੀਮਾ ਦੇ ਪਵਿੱਤਰ ਅਸਥਾਨ ਪੀਰਖਾਨਾ ਵਿਖੇ ਸਾਲਾਨਾ ਵਿਸਾਲ ਭੰਡਾਰਾ 8 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਯੂਸਫ਼ ਖ਼ਾਨ ਨੇ ਦੱਸਿਆ ਕਿ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਧਾਰਮਿਕ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਾਲਾਨਾ ਭੰਡਾਰੇ ਮੌਕੇ ਪੀਰਖਾਨਾ ਵਿਖੇ ਚਾਦਰ ਚੜ੍ਹਾਉਣ ਅਤੇ ਰਸਮਾਂ ਅਦਾ ਕੀਤੀਆਂ ਜਾਣਗੀਆਂ। ਮੁੱਖ ਸੇਵਾਦਾਰ ਯੂਸਫ਼ ਖ਼ਾਨ ਨੇ ਪਿੰਡ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਇਸ ਸਾਲਾਨਾ ਭੰਡਾਰੇ ਵਿਚ ਵੱਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਹੈ।