06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਰੇਲਵੇ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਧੂਰੀ ਵਿਕਾਸ ਮੰਚ ਨੇ ਡੀ.ਆਰ.ਐਮ ਨੂੰ ਸੌਂਪਿਆ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 10-04-2026
ਧੂਰੀ, 9 ਅਪੈ੍ਰਲ (ਲਖਵੀਰ ਸਿੰਘ ਧਾਂਦਰਾ, ਸੰਜੇ ਲਹਿਰੀ) - ਅੰਬਾਲਾ ਰੇਲਵੇ ਡਵੀਜ਼ਨ ਦੇ ਮੈਨੇਜਰ ਵਿਨੋਦ ਭਾਟੀਆ ਵਲੋਂ ਅੱਜ ਸਥਾਨਕ ਰੇਲਵੇ ਸਟੇਸ਼ਨ ਦੇ ਕੀਤੇ ਗਏ ਦੌਰੇ ਦੌਰਾਨ ਧੂਰੀ ਵਿਕਾਸ ਮੰਚ ਧੂਰੀ ਦੇ ਅਹੁਦੇਦਾਰਾਂ ਵਲੋਂ ਰੇਲਵੇ ਸਟੇਸ਼ਨ 'ਤੇ ਯਾਤਰੂਆਂ ਨੂੰ ਦਰਪੇਸ਼ ਮੁਸ਼ਕਲਾਂ ਸੰਬੰਧੀ ਮੰਗ ਪੱਤਰ ਸੌਂਪਿਆ ਗਿਆ | ਡੀ.ਆਰ.ਐਮ ਵਿਨੋਦ ਭਾਟੀਆ ਅੱਜ ਸਥਾਨਕ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਸਨ | ਇਸ ਮੌਕੇ ਧੂਰੀ ਵਿਕਾਸ ਮੰਚ ਧੂਰੀ ਦੇ ਉਪ ਚੇਅਰਮੈਨ ਐਡਵੋਕੇਟ ਰਾਜੇਸ਼ਵਰ ਚੌਧਰੀ, ਸਕੱਤਰ ਜਨਰਲ ਹੰਸ ਰਾਜ ਬਜਾਜ ਅਤੇ ਮੀਡੀਆ ਸਕੱਤਰ ਮਨੋਹਰ ਸਿੰਘ ਸੱਗੂ ਵਲੋਂ ਡੀ.ਆਰ.ਐਮ ਨੂੰ ਸੌਂਪੇ ਗਏ ਮੰਗ ਪੱਤਰ ਰਾਹੀਂ ਰੇਲਵੇ ਗੱਡੀਆਂ ਦੇ ਸਥਾਨਕ ਰੇਲਵੇ ਸਟੇਸ਼ਨ 'ਤੇ ਠਹਿਰਾ ਅਤੇ ਰੂਟ 'ਚ ਵਾਧਾ ਕਰਨ ਦੀ ਮੰਗ ਕਰਦਿਆਂ ਸਵਾਰੀ ਗੱਡੀ ਨੰਬਰ 54631 ਹਿਸਾਰ -ਧੂਰੀ ਨੂੰ ਲੁਧਿਆਣਾ ਤੱਕ, ਰੇਲ ਗੱਡੀ ਨੰਬਰ 54766 ਬਠਿੰਡਾ-ਧੂਰੀ ਨੂੰ ਅੰਬਾਲਾ ਤੱਕ, ਗੱਡੀ ਨੰਬਰ 54553 ਅੰਬਾਲਾ-ਧੂਰੀ ਨੂੰ ਪੁਰਾਣੇ ਸਮੇਂ ਮੁਤਾਬਿਕ ਬਹਾਲ ਕਰਨ, ਰੇਲ ਗੱਡੀਆਂ ਅੰਦਰ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਕਰਨ, ਰੇਲਵੇ ਕੁਆਟਰਾਂ ਦੇ ਨਵੀਨੀਕਰਨ, ਸਟੇਸ਼ਨ 'ਤੇ ਚੱਲ ਰਹੇ ਵਿਕਾਸ ਕਾਰਜਾਂ 'ਚ ਨਿਰਧਾਰਿਤ ਮਾਪ ਦੰਡਾਂ ਮੁਤਾਬਿਕ ਮੈਟੀਰੀਅਲ ਦੀ ਵਰਤੋਂ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ | ਡੀ.ਆਰ.ਐਮ ਵਿਨੋਦ ਭਾਟੀਆ ਨੇ ਭਰੋਸਾ ਦਿੱਤਾ ਕਿ ਮੰਗ ਪੱਤਰ 'ਚ ਸ਼ਾਮਲ ਮੰਗਾਂ ਨੂੰ ਰੇਲਵੇ ਬੋਰਡ ਤੱਕ ਪਹੁੰਚਾ ਕੇ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਹਸਪਤਾਲ ਦੇ ਸੁਧਾਰ ਲਈ ਜਨਤਕ ਜਥੇਬੰਦੀਆਂ ਦਾ ਵਫ਼ਦ ਸੀ.ਐਮ.ਓ. ਨੂੰ ਮਿਲਿਆ ਅਗਲੀ ਖ਼ਬਰ 'ਮਧੁਰਮ-26' ਤੋਂ ਪਹਿਲਾਂ ਸਲਾਈਟ ਕੈਂਪਸ ਵਿਚ ਫਲੈਸ਼ਮੌਬ ਦੀ ਧੂਮ
Ad Position 24