ਬਰਨਾਲਾ, 10 ਅਪ੍ਰੈਲ (ਅਸ਼ੋਕ ਭਾਰਤੀ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਖ਼ਸ਼ੀਸ਼ ਸਿੰਘ, ਪਿ੍ੰਸੀਪਲ ਕੌਰ ਸਿੰਘ ਜ਼ਿਲ੍ਹਾ ਵਰਕਿੰਗ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਪਾਸੀ ਦੀ ਅਗਵਾਈ ਵਿਚ ਹੋਈ | ਮੀਟਿੰਗ ਦੌਰਾਨ ਸਾਬਕਾ ਲੈਕਚਰਾਰ ਮੋਹਨ ਲਾਲ ਦੇ ਨੌਜਵਾਨ ਪੁੱਤਰ ਦੀ ਅਚਾਨਕ ਮੌਤ ਹੋ ਜਾਣ 'ਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਮਾ: ਮਨੋਹਰ ਲਾਲ ਅਰੋੜਾ, ਸੁਰਿੰਦਰ ਸ਼ਰਮਾ, ਟਹਿਲ ਸਿੰਘ ਕੱਟੂ, ਪ੍ਰਵੀਨ ਕੁਮਾਰ ਅਤੇ ਹਾਕਮ ਸਿੰਘ ਨੇ ਪੰਜਾਬ ਸਰਕਾਰ ਵਲੋਂ ਸਾਲ 2026-27 ਦੇ ਬਜਟ ਵਿਚ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ 2.59 ਦਾ ਗੁਣਾਂਕ ਲਾਗੂ ਕਰਨ, ਡੀ.ਏ. ਦੀਆਂ 16 ਫ਼ੀਸਦੀ ਦੀਆਂ ਬਾਕੀ ਰਹਿੰਦੀਆਂ ਕਿਸ਼ਤਾਂ, ਡੀ.ਏ. ਦਾ ਪਿਛਲਾ ਬਕਾਇਆ ਜਾਂ ਮੈਡੀਕਲ ਭੱਤਾ 2000 ਰੁਪਏ ਕਰਨ ਸਬੰਧੀ ਕਿਸੇ ਕਿਸਮ ਦਾ ਫ਼ੰਡ ਨਾ ਰੱਖਣ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਤੇ ਮੁਲਾਜ਼ਮਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਜੰਗਵੰਤ ਸਿੰਘ, ਹੰਸ ਰਾਜ, ਸਰੂਪ ਰਾਮ, ਅਸ਼ੋਕ ਗੁਪਤਾ, ਰਾਜ ਕੁਮਾਰ, ਗੁਰਨਾਮ ਸਿੰਘ, ਨਾਥ ਸਿੰਘ, ਮੇਜਰ ਸਿੰਘ ਕੁੱਬੇ, ਹਰਚਰਨ ਸਿੰਘ, ਸਤੀਸ਼ ਕੁਮਾਰ ਕਾਨੂੰਗੋ, ਚਮਕੌਰ ਸਿੰਘ, ਹੀਰਾ ਲਾਲ, ਅਸ਼ੋਕ ਕੁਮਾਰ ਲੈਕਚਰਾਰ, ਬਿੱਕਰ ਸਿੰਘ, ਗੁਰਜੰਟ ਕੈਰੇ, ਦਰਸ਼ਨ ਪੂਹਲਾ, ਸੁਰਜੀਤ ਸਿੰਘ, ਕੈਲਾਸ਼ ਦਾਸ, ਪਵਨ ਕੁਮਾਰ, ਜ਼ੋਰਾ ਸਿੰਘ ਕਾਨੂੰਗੋ, ਲਛਮਣ ਸਿੰਘ, ਰਾਜਿੰਦਰ ਸਿੰਘ ਆਦਿ ਹਾਜ਼ਰ ਸਨ |