ਬਰਨਾਲਾ, 10 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਜ਼ਿਲ੍ਹਾ ਬਰਨਾਲਾ ਇਕਾਈ ਵਲੋਂ ਬਠਿੰਡਾ ਟੀ-ਪੁਆਇੰਟ 'ਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਬੱੁਤ ਲਗਾਉਣ ਲਈ ਨੀਂਹ ਰੱਖੀ ਗਈ | ਇਸ ਮੌਕੇ ਆਰਗੇਨਾਈਜ਼ੇਸ਼ਨ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਪਨੇਸਰ (ਪਨੇਸਰ ਕੰਬਾਈਨ ਵਾਲੇ), ਮੱਖਣ ਸਿੰਘ ਭਰੀ (ਬਲਕਾਰ ਕੰਬਾਈਨ ਵਾਲੇ), ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਸੰਟੀ ਲੋਟੇ, ਪ੍ਰਭਜੋਤ ਸਿੰਘ ਭਰੀ ਹੰਡਿਆਇਆ (ਸਟੈਂਡਰਡ ਕੰਬਾਈਨ ਕਾਰਪੋਰੇਸ਼ਨ), ਗੁਰਮੇਲ ਸਿੰਘ ਆਰੇ ਵਾਲਾ ਹੰਡਿਆਇਆ, ਜਸਪਾਲ ਸਿੰਘ ਟੀਟੂ ਜ਼ਿਲ੍ਹਾ ਮੀਤ ਪ੍ਰਧਾਨ, ਬੰਧਨਤੋੜ ਸਿੰਘ ਜਨਰਲ ਸਕੱਤਰ, ਜ਼ਿਲ੍ਹਾ ਪ੍ਰੈੱਸ ਸਕੱਤਰ ਰਾਜ ਪਨੇਸਰ, ਮਹਿੰਦਰ ਪ੍ਰਤਾਪ ਸਿੰਘ ਜ਼ਿਲ੍ਹਾ ਪ੍ਰਚਾਰਕ ਸਕੱਤਰ, ਦਰਸ਼ਨ ਸਿੰਘ, ਪ੍ਰੀਤਮ ਸਿੰਘ ਧੰਦੀਵਾਲ ਜ਼ਿਲ੍ਹਾ ਸਕੱਤਰ, ਗੁਰਮੇਲ ਸਿੰਘ ਨੈਸ਼ਨਲ ਢਾਬੇ ਵਾਲੇ, ਅਮਰਜੀਤ ਲੋਟੇ, ਪਰਮਜੀਤ ਸਿੰਘ ਲੋਟੇ ਸਹਾਇਕ ਖ਼ਜ਼ਾਨਚੀ, ਕੁਲਵਿੰਦਰ ਸਿੰਘ ਬਿੱਟੂ, ਮੰਗਲ ਸਿੰਘ ਠੀਕਰੀਵਾਲਾ, ਨਿਰਮਲ ਸਿੰਘ ਲੋਟੇ, ਡਾ: ਕੁਲਵੰਤ ਸਿੰਘ, ਕਾਕਾ ਸਿੰਘ ਚੱਕੀ ਵਾਲੇ, ਸਿਕੰਦਰ ਸਿੰਘ, ਜੱਗਾ ਸਿੰਘ, ਗੁਰਜੀਤ ਸਿੰਘ ਖੱੁਡੀ ਵਲੋਂ ਨੀਂਹ ਰੱਖਣ ਦੀ ਸ਼ੁਰੂਆਤ ਕਰਨ ਉਪਰੰਤ 'ਆਪ' ਦੇ ਸੰਗਰੂਰ ਤੋਂ ਐਮ.ਪੀ. ਗੁਰਮੀਤ ਸਿੰਘ ਮੀਤ ਹੇਅਰ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਜ਼ਿਲ੍ਹਾ ਆਗੂ ਈਸ਼ਵਿੰਦਰ ਸਿੰਘ ਜੰਡੂ, ਰੁਪਿੰਦਰ ਸਿੰਘ ਸ਼ੀਤਲ ਮੈਂਬਰ ਐਸ.ਸੀ. ਕਮਿਸ਼ਨ ਪੰਜਾਬ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਬੱੁਤ ਲਗਾਉਣ ਸਬੰਧੀ ਉਕਤ ਆਗੂਆਂ ਜੋ ਮਦਦ ਕੀਤੀ ਗਈ ਹੈ ਸਮੱੁਚਾ ਰਾਮਗੜ੍ਹੀਆ ਭਾਈਚਾਰਾ ਸ਼ੁਕਰਗੁਜ਼ਾਰ ਹੈ ਅਤੇ ਅੱਗੇ ਤੋਂ ਵੀ ਅਜਿਹੀ ਮਦਦ ਲਈ ਆਸ ਕਰਦਾ ਹੈ |