ਮਲੇਰਕੋਟਲਾ, 10 ਅਪ੍ਰੈਲ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ)-ਆਲ ਇੰਡੀਆ ਬ੍ਰਾਹਮਣ ਫ਼ਰੰਟ ਦਾ ਵਫ਼ਦ ਰਾਸ਼ਟਰੀ ਪ੍ਰਧਾਨ ਮਹੰਤ ਸਰੂਪ ਦਾਸ ਬਿਹਾਰੀ ਸ਼ਰਨ ਦੀ ਅਗਵਾਈ ਹੇਠ ਐੱਸ ਡੀ ਐੱਮ ਕੰਨੂ ਗਰਗ ਨੂੰ ਮਿਲਿਆ, ਜਿੱਥੇ ਵਫ਼ਦ ਦੇ ਮੈਂਬਰਾਂ ਵੱਲੋਂ ਐੱਸਡੀਐੱਮ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਮਹੰਤ ਸਰੂਪ ਦਾਸ ਬਿਹਾਰੀ ਸ਼ਰਨ ਨੇ ਕਿਹਾ ਕਿ ਨਗਰ ਕੌਂਸਲਾਂ ਭੰਗ ਹੋਣ ਉਪਰੰਤ ਮਲੇਰਕੋਟਲਾ ਨਗਰ ਕੌਂਸਲ ਦੀ ਜ਼ਿੰਮੇਵਾਰੀ ਐੱਸ.ਡੀ.ਐੱਮ ਨੂੰ ਸੌਂਪੀ ਗਈ ਹੈ ਅਤੇ ਐੱਸ.ਡੀ.ਐੱਮ ਨਗਰ ਕੌਂਸਲ ਦੀ ਜ਼ਿੰਮੇਵਾਰੀ ਵੀ ਬਾਖ਼ੂਬੀ ਨਿਭਾਉਣਗੇ | ਉਨ੍ਹਾਂ ਐੱਸ.ਡੀ.ਐੱਮ ਨੂੰ ਸ਼ਹਿਰ ਅੰਦਰ ਹੋਏ ਨਜਾਇਜ਼ ਕਬਜ਼ਿਆਂ ਤੋਂ ਜਾਣੂ ਕਰਵਾਇਆ ਅਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਅਪੀਲ ਕੀਤੀ | ਉਨ੍ਹਾਂ ਇਸ ਮੌਕੇ ਐੱਸ ਡੀ ਐੱਮ ਕੰਨੂ ਗਰਗ ਦਾ ਸਨਮਾਨ ਕੀਤਾ | ਐੱਸ.ਡੀ.ਐੱਮ. ਸ੍ਰੀਮਤੀ ਕੰਨੂ ਗਰਗ ਨੇ ਕਿਹਾ ਕਿ ਬ੍ਰਾਹਮਣ ਫ਼ਰੰਟ ਵੱਲੋਂ ਜਾਣੂ ਕਰਵਾਈਆਂ ਗਈਆਂ ਸਮੱਸਿਆਵਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸ਼ਰਮਾ, ਸ਼ਹਿਰੀ ਪ੍ਰਧਾਨ ਵਿਜੈ ਸ਼ਰਮਾ, ਜ਼ਿਲ੍ਹਾ ਸੈਕਟਰੀ ਗਗਨ ਭਾਰਦਵਾਜ, ਜਨਰਲ ਸਕੱਤਰ ਕੁੰਜ ਲਾਲ ਸ਼ਰਮਾ, ਸਮੀਰ ਕੌਸ਼ਿਕ, ਰਾਸ਼ਟਰੀ ਮੀਡੀਆ ਇੰਚਾਰਜ ਰੋਹਿਤ ਸ਼ਰਮਾ ਆਦਿ ਹਾਜ਼ਰ ਸਨ |