ਬਰਨਾਲਾ, 10 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਸੀ.ਕੇ.ਏ. ਬਿਰਲਾ ਗਰੁੱਪ ਦੀ ਮੋਹਰੀ ਬੈਰਿੰਗ ਕੰਪਨੀ ਨੈਸ਼ਨਲ ਇੰਜੀਨੀਅਰਿੰਗ ਇੰਡਸਟਰੀਅਲ (ਐਨ.ਬੀ.ਸੀ.) ਵਲੋਂ ਦਿੱਲੀ ਬੈਰਿੰਗ ਹਾਊਸ ਦੇ ਸਹਿਯੋਗ ਨਾਲ ਹੋਟਲ ਵਿਜਿਟ ਰੈਸਟੋਰੈਂਟ ਬਰਨਾਲਾ ਵਿਚ ਦੋ ਦਿਨਾਂ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੌਰਾਨ ਕੰਪਨੀ ਦੇ ਅਧਿਕਾਰੀ ਦੀਪੇਸ਼ ਪਾਂਡੇ ਨੇ ਦੱਸਿਆ ਕਿ ਅੱਜ ਸਮੁੱਚੀਆਂ ਮੋਹਰੀ ਆਟੋਮੋਬਾਇਲ ਕੰਪਨੀਆਂ ਦੇ ਪਹੀਏ ਐਨ.ਬੀ.ਸੀ. ਬੈਰਿੰਗ ਨਾਲ ਚੱਲ ਰਹੇ ਹਨ | ਵੱਡੇ ਤੋਂ ਵੱਡੇ ਉਦਯੋਗਾਂ ਵਿਚ ਐਨ.ਬੀ.ਸੀ. ਬੈਰਿੰਗ ਪਹਿਲੀ ਪਸੰਦ ਹੈ | ਉਨ੍ਹਾਂ ਕਿਹਾ ਕਿ ਐਨ.ਬੀ.ਸੀ ਬੈਰਿੰਗ 1952 ਤੋਂ ਭਾਰਤੀ ਰੇਲਵੇ ਦਾ ਸਪਲਾਇਰ ਹੈ ਅਤੇ 2024 ਤੋਂ ਏਅਰੋਸਪੇਸ ਲਈ ਵੀ ਬੈਰਿੰਗਾਂ ਦੀ ਸਪਲਾਈ ਕਰ ਰਿਹਾ ਹੈ | ਇਸ ਮੌਕੇ ਕੰਪਨੀ ਦੇ ਅਧਿਕਾਰੀ ਰਿਸ਼ੀ ਕਪੂਰ ਨੇ ਤੇਲ ਅਤੇ ਗਰੀਸ ਦੀ ਗੁਣਵੱਤਾ ਸਬੰਧੀ ਵਿਸਥਾਰਪੂਰਵਕ ਦੱਸਿਆ ਅਤੇ ਨਾਲ ਹੀ ਡੁਪਲੀਕੇਟ ਬੈਰਿੰਗਾਂ ਦੀ ਪਹਿਚਾਣ ਦੇ ਵੱਖ-ਵੱਖ ਤਰੀਕਿਆਂ ਤੇ ਇਕ ਮੋਬਾਈਲ ਐਪ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ | ਅੰਤ ਵਿਚ ਦਿੱਲੀ ਬੇਅਰਿੰਗ ਹਾਊਸ ਦੇ ਜਸਬੀਰ ਗੋਇਲ ਨੇ ਸੈਮੀਨਾਰ 'ਚ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ |