ਰੂੜੇਕੇ ਕਲਾਂ, 11 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਸਰਪ੍ਰਸਤ ਸੰਤ ਬਾਬਾ ਚਰਨਪੁਰੀ ਜੀ ਅਤੇ ਐਮ.ਡੀ ਸ਼੍ਰੀਮਤੀ ਕਰਮਜੀਤ ਕੌਰ ਦੀ ਅਗਵਾਈ ਹੇਠ ਚੱਲ ਰਹੀ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਅੱਠਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ | ਵਿਦਿਆਰਥਣ ਨਵਜੋਤ ਕੌਰ ਪੁੱਤਰੀ ਜਰਨੈਲ ਸਿੰਘ ਨੇ 96.16 ਫ਼ੀਸਦੀ (577/600) ਅੰਕ ਲੈ ਕੇ ਪਹਿਲਾ, ਮਹਿਕਪ੍ਰੀਤ ਕੌਰ ਪੁੱਤਰੀ ਸ਼ਮਸ਼ੇਰ ਸਿੰਘ ਨੇ 95.33 ਫ਼ੀਸਦੀ (572/600) ਅੰਕ ਲੈ ਕੇ ਦੂਜਾ, ਅਰਪਨ ਕੌਰ ਪੁੱਤਰੀ ਨਿਰਭੈਅ ਸਿੰਘ ਨੇ 94.83 ਫ਼ੀਸਦੀ (569/600) ਅੰਕ ਲੈ ਕੇ ਤੀਜਾ ਸਥਾਨ ਲਿਆ | ਇਸ ਪ੍ਰਾਪਤੀ 'ਤੇ ਪ੍ਰਧਾਨ ਸੰਤ ਬਾਬਾ ਚਰਨਪੁਰੀ, ਐਮ.ਡੀ ਮੈਡਮ ਕਰਮਜੀਤ ਕੌਰ, ਸਮੁੱਚੀ ਮੈਨੇਜਿੰਗ ਕਮੇਟੀ ਅਤੇ ਸੰਸਥਾ ਦੇ ਪਿ੍ੰਸੀਪਲ ਸਤੀਸ਼ ਕੁਮਾਰ ਨੇ ਵਧਾਈ ਦਿੱਤੀ | ਇਸ ਮੌਕੇ ਕਮੇਟੀ ਮੈਂਬਰ ਲੈਕਚਰਾਰ ਜਗਮੇਲ ਸਿੰਘ ਸਮਰਾ, ਸੂਬੇਦਾਰ ਹਰਭਜਨ ਸਿੰਘ ਸਿੱਧੂ, ਨੰਬਰਦਾਰ ਸੁਖਦੇਵ ਸਿੰਘ ਸਿੱਧੂ, ਜਗਮੇਲ ਸਿੰਘ ਧਾਲੀਵਾਲ, ਗੁਰਜੰਟ ਸਿੰਘ ਮਾਨ, ਨਿਰਮਲ ਸਿੰਘ ਮਾਨ, ਮਾਸਟਰ ਗਲੋਦਰ ਖ਼ਾਨ, ਬਲਦੇਵ ਸਿੰਘ ਸਿੱਧੂ, ਕੋਆਰਡੀਨੇਟਰ ਗੁਰਦੀਪ ਸਿੰਘ, ਐਕਟੀਵਿਟੀ ਇੰਚਾਰਜ ਕਿਰਨਜੀਤ ਕੌਰ, ਸਮੂਹ ਸਟਾਫ਼, ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ |