05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਢਿਲਵਾਂ ਰੇਲਵੇ ਫਾਟਕ ਬੰਦ ਹੋਣ ਨਾਲ ਲੋਕਾਂ ਨੂੰ ਕਰਨਾ ਪਿਆ ਭਾਰੀ ਮੁਸ਼ਕਿਲਾਂ ਦਾ ਸਾਹਮਣਾ

Ad Position 21
No active advertisement
ਅਜੀਤ ਡੈਸਕ 12-04-2026
ਤਪਾ ਮੰਡੀ, 11 ਅਪ੍ਰੈਲ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਢਿੱਲਵਾਂ ਰੇਲਵੇ ਫਾਟਕ ਨੰਬਰ 104-ਏ ਅੱਜ ਟਰੈਕ ਦੀ ਮੁਰੰਮਤ ਕਾਰਨ ਬੰਦ ਕਰ ਦਿੱਤਾ ਗਿਆ, ਜਿਸ ਨਾਲ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਫਾਟਕ ਬੰਦ ਹੋਣ ਕਾਰਨ ਸਕੂਲਾਂ, ਕਾਲਜਾਂ, ਗੈਸ ਏਜੰਸੀਆਂ, ਹਸਪਤਾਲਾਂ ਅਤੇ ਪਿੰਡਾਂ ਵੱਲ ਜਾਣ ਵਾਲੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਝੱਲਣੀ ਪਈ | ਖ਼ਾਸ ਕਰ ਕੇ ਸਕੂਲੀ ਵਿਦਿਆਰਥੀਆਂ ਨੂੰ ਬਹੁਤ ਮੁਸ਼ਕਿਲ ਆਈ, ਕਿਉਂਕਿ ਉਨ੍ਹਾਂ ਨੂੰ ਲੰਮੇ ਰਸਤੇ ਰਾਹੀਂ ਆਪਣੇ ਸਕੂਲਾਂ ਅਤੇ ਘਰਾਂ ਤੱਕ ਪਹੁੰਚਣਾ ਪਿਆ | ਇਸ ਤੋਂ ਇਲਾਵਾ ਬੱਸ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ, ਜਿਸ ਕਾਰਨ ਯਾਤਰੀਆਂ ਨੂੰ ਹੋਰ ਵੱਧ ਦੂਰੀ ਤੈਅ ਕਰਨੀ ਪਈ | ਨਜ਼ਦੀਕੀ ਦੁਕਾਨਦਾਰਾਂ ਨੇ ਕਿਹਾ ਕਿ ਇਸ ਫਾਟਕ ਦੇ ਬੰਦ ਹੋਣ ਨਾਲ ਇਸ ਦਾ ਅਸਰ ਉਨ੍ਹਾਂ ਦੇ ਰੁਜ਼ਗਾਰ 'ਤੇ ਵੀ ਪਿਆ ਹੈ ਅਤੇ ਐਮਰਜੈਂਸੀ ਹਾਲਾਤਾਂ ਵਿਚ ਹਸਪਤਾਲ ਤੱਕ ਪਹੁੰਚਣਾ ਵੀ ਅÏਖਾ ਹੋ ਜਾਂਦਾ ਹੈ | ਉਨ੍ਹਾਂ ਨੇ ਮੰਗ ਕੀਤੀ ਕਿ ਮੁਰੰਮਤ ਦਾ ਕੰਮ ਜਲਦੀ ਪੂਰਾ ਕੀਤਾ ਜਾਵੇ ਜਾਂ ਕੋਈ ਵੱਖਰਾ ਬਦਲ ਰਸਤੇ ਦਾ ਪ੍ਰਬੰਧ ਕੀਤਾ ਜਾਵੇ | ਕੁੱਝ ਲੋਕਾਂ ਦਾ ਇਹ ਵੀ ਕਿਹਾ ਕਿ ਟਰੈਕ ਦੀ ਮੁਰੰਮਤ ਕਰਨ ਸਮੇਂ ਰੇਲਵੇ ਕਰਮਚਾਰੀਆਂ ਵਲੋਂ ਹੈਵੀ ਵਹੀਕਲਾਂ ਨੂੰ ਪਿੱਛੋਂ ਹੀ ਮੁੜਨ ਦਾ ਕੋਈ ਵੀ ਸਾਵਧਾਨੀ ਬੋਰਡ ਨਾ ਲੱਗਣ ਕਾਰਨ ਉਨ੍ਹਾਂ ਨੂੰ ਵੀ ਬਹੁਤ ਮੁਸ਼ਕਲਾਂ ਆਈਆਂ | ਰੇਲਵੇ ਵਿਭਾਗ ਵਲੋਂ ਦੱਸਿਆ ਗਿਆ ਹੈ ਕਿ ਟਰੈਕ ਦੀ ਮੁਰੰਮਤ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੀ ਜਾ ਰਹੀ ਹੈ ਅਤੇ ਕੰਮ ਮੁਕੰਮਲ ਹੋਣ 'ਤੇ ਫਾਟਕ ਨੂੰ ਮੁੜ ਖੋਲ੍ਹ ਦਿੱਤਾ ਜਾਵੇਗਾ | ਹਾਲਾਂਕਿ ਇਸ ਸਮੇਂ ਤੱਕ ਲੋਕਾਂ ਨੂੰ ਅਸੁਵਿਧਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇੱਥੋਂ ਦੇ ਕੁੱਝ ਲੋਕਾਂ ਨੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਫਾਟਕ 'ਤੇ ਓਵਰਬਿ੍ਜ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਬੇਮੌਸਮੇ ਮੀਂਹ ਕਾਰਨ ਕਣਕ ਦੀ ਫ਼ਸਲ ਦੇ ਨੁਕਸਾਨ ਦੀ ਪੂਰਤੀ ਲਈ ਸਰਕਾਰ ਦਾ ਬਿਆਨ ਸ਼ਲਾਘਾਯੋਗ-ਲਵਦੀਪ ਮਾਨ <b... ਅਗਲੀ ਖ਼ਬਰ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ ਦੀਆਂ ਵਿਦਿਆਰਥਣਾਂ ਨੇ ਅੱਠਵੀਂ ਕਲਾਸ 'ਚੋਂ ਮਾਰੀ ਬਾਜ਼ੀ
Ad Position 24
No active advertisement