10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸਕੇਲ ਆਫ਼ ਫਾਈਨਾਂਸ ਦੇ ਵਾਧੇ ਨਾਲ ਸਹਿਕਾਰੀ ਸਭਾਵਾਂ ਨਾਲ ਜੁੜੇ ਕਿਸਾਨਾਂ ਨੂੰ ਹੋਵੇਗਾ ਵਿੱਤੀ ਲਾਭ

Ad Position 21
repet_subhas-goyals [Copy P29]
ਅਜੀਤ ਡੈਸਕ 13-04-2026
ਰੂੜੇਕੇ ਕਲਾਂ, 12 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਪੰਜਾਬ ਸਰਕਾਰ ਵਲੋਂ ਸਹਿਕਾਰੀ ਸਭਾਵਾਂ ਦੇ ਕਿਸਾਨ ਮੈਂਬਰਾਂ ਲਈ ਸਕੇਲ ਆਫ਼ ਫਾਈਨਾਂਸ ਵਿਚ ਵੱਡਾ ਵਾਧਾ ਕਰ ਕੇ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਸਰਕਾਰ ਨੇ ਇਤਿਹਾਸਕ ਫ਼ੈਸਲਾ ਕੀਤਾ ਹੈ | ਉਕਤ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਤੇਜ ਸਿੰਘ ਧੂਰਕੋਟ ਨੇ ਕਿਹਾ ਕਿ ਸਕੇਲ ਵਾਧੇ ਨਾਲ ਕਿਸਾਨਾਂ, ਪਸ਼ੂ ਪਾਲਨ, ਮੱਛੀ ਪਾਲਨ, ਬਾਗ਼ਬਾਨੀ ਸਹਾਇਕ ਧੰਦੇ ਕਰਦੇ ਵਿਅਕਤੀਆਂ ਨੂੰ ਸਿੱਧਾ ਲਾਭ ਮਿਲੇਗਾ | ਕਿਸਾਨਾਂ ਦੀ ਰੀੜ੍ਹ ਦੀ ਹੱਡੀ ਪੇਡੂ ਖੇਤੀਬਾੜੀ ਸਹਿਕਾਰੀ ਸਭਾਵਾਂ ਦੀ ਵਿੱਤੀ ਹਾਲਤ ਵਿਚ ਸੁਧਾਰ ਹੋਵੇਗਾ | ਸਭਾਵਾਂ ਦੇ ਕਿਸਾਨ ਮੈਂਬਰਾਂ ਨੂੰ ਹੁਣ ਫ਼ਸਲੀ ਕਰਜ਼ਿਆਂ ਦੀ ਵੱਧ ਸਹੂਲਤ ਮਿਲੇਗੀ | ਫ਼ਸਲੀ ਕਰਜ਼ੇ ਦੀ ਸੀਮਾ ਵਧਣ ਨਾਲ ਕਿਸਾਨ ਸਮੇਂ ਸਿਰ ਖਾਦਾਂ, ਬੀਜਾਂ ਦੀ ਖਰੀਦ ਤੇ ਖੇਤੀਬਾੜੀ ਦੀਆਂ ਲੋੜਾਂ ਦੀ ਪੂਰਤੀ ਕਰ ਸਕਣਗੇ | ਸਵੈ-ਨਿਰਭਰ ਖ਼ੁਸ਼ਹਾਲ ਕਿਸਾਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਅਜਿਹੇ ਵਿੱਤੀ ਸੁਧਾਰ ਬਹੁਤ ਜ਼ਰੂਰੀ ਹੈ | ਪੰਜਾਬ ਰਾਜ ਦੀਆਂ 3522 ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਤੇ ਕਿਸਾਨਾਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸਹਿਕਾਰੀ ਸਭਾਵਾਂ ਦੇ ਵਿੱਤੀ ਸਕੱਤਰ, ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ, ਜੇ.ਆਰ. ਪਟਿਆਲਾ ਆਦਿ ਦਾ ਧੰਨਵਾਦ ਕੀਤਾ ਗਿਆ | ਜਿਨ੍ਹਾਂ ਦੇ ਉਪਰਾਲਿਆਂ ਨਾਲ ਸਕੇਲ ਆਫ਼ ਫਾਈਨਾਂਸ ਵਿਚ ਵਾਧਾ ਹੋਇਆ ਹੈ | ਸਕੇਲ ਵਾਧੇ ਅਨੁਸਾਰ ਹੁਣ ਕਿਸਾਨਾਂ ਨੂੰ ਖੇਤੀਬਾੜੀ ਤੇ ਬਾਗ਼ਬਾਨੀ ਫ਼ਸਲਾਂ ਪ੍ਰਤੀ ਏਕੜ ਕਣਕ 30,000 ਰੁਪਏ, ਝੋਨਾ 39000 ਰੁਪਏ ਸਮੇਤ ਪਰਾਲੀ ਪ੍ਰਬੰਧਨ, ਗੰਨਾ ਬਿਜਾਈ ਇੱਕ ਲੱਖ ਰੁਪਏ, ਤੇਲ ਬੀਜ ਫ਼ਸਲਾਂ 25000 ਰੁਪਏ, ਮੱਕੀ 30 ਹਜ਼ਾਰ, ਕਪਾਹ ਨਰਮਾ 30 ਹਜ਼ਾਰ ਰੁਪਏ, ਦਾਲਾਂ 20 ਹਜ਼ਾਰ ਰੁਪਏ ਰਿਆਇਤੀ ਕਰਜ਼ੇ ਮਿਲਣਗੇ | ਇਹ ਦਰਾਂ ਬੈਂਕਾਂ ਦੁਆਰਾ ਫ਼ਸਲੀ ਕਰਜ਼ੇ ਦੇਣ ਲਈ ਅਧਿਕਾਰਤ ਮਾਪਦੰਡ ਹੋਣਗੇ | ਇਸ ਮੌਕੇ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਜਗਦੀਪ ਸਿੰਘ, ਜਨਰਲ ਸਕੱਤਰ ਸ਼ਿੰਗਾਰਾ ਸਿੰਘ ਝੰਗੇਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਪਬਲਿਕ ਸਕੂਲ ਦਾ ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸੌ ਫ਼ੀਸਦੀ ਅਗਲੀ ਖ਼ਬਰ ਮੀਂਹ ਅਤੇ ਗੜੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਦੇ ਨਿਰੀਖਣ ਦਾ ਕੰਮ ਤੇਜ਼ੀ ਨਾਲ ਹੋਵੇ-ਵਿਧਾਇਕ ਢਿੱਲੋਂ
Ad Position 24