ਬਰਨਾਲਾ, 12 ਅਪ੍ਰੈਲ (ਰਾਜ ਪਨੇਸਰ)-ਸਥਾਨਕ ਟਰਾਈਡੈਂਟ ਫ਼ੈਕਟਰੀ ਸੰਘੇੜਾ ਨਜ਼ਦੀਕ ਇਕ ਬੇਆਬਾਦ ਕਾਲੋਨੀ ਵਿਚ ਖੜੇ ਚਾਰ ਵਿਅਕਤੀਆਂ ਨੂੰ 250 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਕੇ ਥਾਣਾ ਸਿਟੀ-1 ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐੱਸ.ਆਈ. ਪੁਨੀਤ ਕੁਮਾਰ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਇਸੇ ਮੁਹਿੰਮ ਤਹਿਤ ਸੂਚਨਾ ਮਿਲੀ ਅਨੂਪ ਕੁਮਾਰ, ਬੰਟੀ ਸਿੰਘ, ਹਰਿੰਦਰ ਸਿੰਘ ਵਾਸੀ ਬਰਨਾਲਾ ਅਤੇ ਸੰਜੇ ਕੁਮਾਰ ਵਾਸੀ ਸੰਘੇੜਾ ਨਸ਼ਾ ਵੇਚਣ ਦੇ ਆਦੀ ਹੈ | ਜੋ ਕਿ ਅੱਜ ਵੀ ਨਸ਼ਾ ਲਿਆ ਕੇ ਵੇਚਣ ਦੀ ਫ਼ਿਰਾਕ ਵਿਚ ਹਨ | ਪੁਲਿਸ ਵਲੋਂ ਟਰਾਈਡੈਂਟ ਫ਼ੈਕਟਰੀ ਨਜ਼ਦੀਕ ਬੇਆਬਾਦ ਕਾਲੋਨੀ ਵਿਚ ਛਾਪੇਮਾਰੀ ਕਰਦਿਆਂ ਚਾਰ ਜਣਿਆ ਨੂੰ 250 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |